ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਰੁੜ੍ਹ ਗਈ ਬੇਸੁਧ ਆਪਣੇ ਰੋਣ-ਰੋੜ੍ਹ ਵਿੱਚ।
ਮੈਂ ਅਟਕੀ ਮੈਂ ਜਾਗੀ-
ਹਾਏ! ਇਹ ਕੀਹ?
ਅੰਦਰਲਾ ਮੇਰਾ ਸੁੱਕਾ ਸੁੱਕਾ, ਹਿਰਿਆ ਹੋਇਆ, ਤਰੋ-ਤਾਜ਼ਾ,
ਹੌਲਾ ਫੁੱਲ, ਟਹਿਕਿਆ ਖਿੜਿਆ, ਉੱਚਾ ਉੱਠਿਆ,
ਟਿਕਿਆ ਅਡੋਲ, ਮਿੱਠੀ ਮਿੱਠੀ ਮੱਧਮ ਕੰਬਣੀ ਕੰਬਦਾ,
ਥਰਕਦਾ,ਤ੍ਰੇਲ ਜਿਹੀ ਬਰਸਾਣ, ਭਿੰਨੀ ਭਿੰਨੀ, ਮਿੱਠੀ ਮਿੱਠੀ,
ਮੱਠੀ ਮੱਠੀ, ਸਵਾਦਲੀ।
ਇਹ ਕੀਹ ਗੱਲ? ਇਹ ਰੋਣ ਸੀ ਕਿ ਧੋਣ? ਇਕ ਜਾਦੂ
ਜਿੰਦ ਦਾਤਾ।
ਇਹ ਅਥਰੂ ਸਨ ਕਿ ਅੰਮ੍ਰਿਤ ਜ਼ਿੰਦਗੀ ਬਖਸ਼
ਅੰਦਰਲਾ ਪੰਘਰ ਕੇ ਮਿਲਿਆ ਪਾਣੀ ਅੰਦਰਲੇ ਨੂੰ,
ਤੇ ਜਿਊ ਪਿਆ ਅੰਦਰਲਾ ਮੁਰਦਾ, ਹਰਿਆ ਹੋਇਆ ਅੰਦਰਲਾ
ਸੁੱਕਾ,
ਟਹਿਕਿਆ ਅੰਦਰਲਾ ਬੁੱਸਿਆ ਬੁੱੱਸਿਆ,
ਤੇ ਗੀਤ ਗਾਂਦਾ ਝੋਲੀ ਅੱਡ ਕੇ-

'ਦੇਹ ਦਾਤਾ, ਮੈਨੂੰ, ਡੁਲ੍ਹਦੇ, ਡਲ੍ਹਕਢੇ ਅਥਰੂ।
ਰੀਹਣ ਸਦਾ ਮੇਰੀਆਂ ਅਧ-ਮੀਟੀਆਂ ਅੱਖਾਂ ਵਿਚ ਛਲਕਦੇ ਅਥਰੂ।
ਦਿਲ ਵਿਚ, ਅੰਦਰਲੇ ਵਿਚ, ਉਛਲਦੇ ਰਹਿਣ ਸਦਾ ਇਹ ਅਥਰ।
ਦੇਹ ਮੈਨੂੰ ਇਹਨਾਂ ਬੂੰਦਾਂ ਦੇ ਸਦਕਾ, ਸਿਦਕ, ਈਮਾਨ ਟੇਕ ਧੁਰ ਦੀ।

੨੫