ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਉਸ ਪਾਰ ਲੈ ਜਾਏ, ਬੇੜੀ ਤੇ ਬਿਠਾ ਕੇ,
ਸ਼ਾਮਾਂ ਪੈ ਗਈਆਂ।

ਦਿਸਦੀ ਰਾਤ ਆ ਰਹੀ ਘੁ੫,
ਬੱਦਲ ਹੋ ਰਹੇ 'ਭੂਰੇ ਭੂਰੇ'
ਠੱਕਾ ਚਲ ਪਿਆ ਕਿਸੇ ਕਿਹਰ ਦਾ,
ਨਾ ਚੰਨ ਨਿਕਲਦਾ, ਨਾ ਤਾਰੇ,
ਜਿੰਦ ਮੇਰੀ ਘਬਰਾ ਰਹੀ ਹੈ,
ਨਿੱਕਾ ਜਿਹਾ ਦੀਵਾ ਬਸ ਬੁਝ ਚੱਲਿਆ,
ਅਗਲਾ ਪਾਰ ਦਿਸਦਾ ਜਿਵੇਂ ਸੈਨਤਾਂ ਮਾਰਦਾ ਮੈਨੂੰ।

ਮੈਂ ਇਕੱਲੀ ਖੜੀ ਇਸ ਕੰਢੇ, ਅਨਜਾਣ, ਅਲ੍ਹੜ, ਅਨ-ਤਾਰੂ,
ਨਦੀ ਨਿੱਕੀ ਹੁੰਦੀ, ਟੱਪ ਜਾਂਦੀ।
ਨਦੀ 'ਚ ਕਾਂਗ ਆ ਗਈ ਕੋਈ ਕਹਿਰਾਂ ਦੀ।
ਕੋਈ ਹੈ ਤਰਸਾਂ ਵਾਲਾ?
ਰਤਾ ਤਰਸ ਕਰੇ, ਮੈਨੂੰ ਉਸ ਪਾਰ ਅਪੜਾ ਦਏ ਰਤਾ।

੧੩੬