ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਭਰਮਾ ਕੇ,
ਮੈਨੂੰ ਤਰਸਾ ਕੇ,
ਮੈਨੂੰ ਮਰਵਾ ਕੇ।
ਸੋਹਣਿਆ,
ਤੇਰਾ ਸੁਣ੍ਹਪ ਗਿਆ, ਮੇਰੀ ਜਾਨ ਗਈ,
ਤੇਰਾ ਯੁਮਨ ਗਿਆ, ਮੇਰੀ ਸ਼ਾਨ ਗਈ,
ਜਾਣਾ ਹੀ ਸੀ,
ਇਨ੍ਹਾਂ ਦੁਹਾਂ ਨੇ।
ਜੇਕਰ ਹੱਸ ਪੈਂਦੇ, ਰਤਾ ਰੱਸ ਲੈਂਦੇ,
ਕਹਿ ਦੱਸ ਲੈਂਦੇ, ਰਤਾ ਵੱਸ ਪੈਂਦੇ।
ਫਿਰ ਭੀ ਸੁੱਕਣਾ ਹੀ ਸੀ,
ਫਿਰ ਭੀ ਮੁੱਕਣਾ ਹੀ ਸੀ।

ਪਰ ਹਾਂ,
ਵੱਸ ਲਿਆ ਹੁੰਦਾ,
ਹੱਸ ਲਿਆ ਹੁੰਦਾ,
ਹਸਰਤ ਨਾ ਰਹਿੰਦੀ,
ਅਰਮਾਨ ਨਿਕਲ ਵਹਿੰਦੇ।

੧੩੪