ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਲਕ ਤਿਲਕ ਪਈ ਪੈਨੀ ਆਂ

ਕਾਂਗਾਂ ਵਿਚ ਆਈ ਜਵਾਨੀ,
ਮੈਂ ਹੋ ਰਹੀ ਝਲ-ਮਸਤਾਨੀ,
ਨਾਦਾਨੀ ਹਾਂ ਦੀਵਾਨੀ,
ਬਿਨ ਨਸ਼ਿਓਂ ਹੀ ਬਉਰਾਨੀ,
ਬਿਨ ਤਿਲਕਣ ਪਈ ਤਿਲਕੇਨੀ ਆਂ,
ਕੋਈ ਆਣ ਸੰਭਾਲੇ ਮੈਨੂੰ!

ਮੈਂ ਆਪਾ ਜਰ ਨਾ ਸਕਦੀ,
ਤੇ ਉਮ੍ਹਲ ਉਮ੍ਹਲ ਪਈ ਵਹੁੰਦੀ,
ਜਿੰਦ ਕੈਦ ਅੰਦਰ ਨਾ ਰਿਹੰਦੀ,
ਤੇ ਉਛਲ ਉਛਲ ਪਈ ਪੈਂਦਾ,
ਬਿਨ ਆਈਓਂ ਮਰ ਮਰ ਪੈਨੀ ਆਂ,
ਕੋਈ ਆਣ ਬਚਾਵੇ ਮੈਨੂੰ!

ਮੇਰੀ ਰਗ ਰਗ ਰਗ ਪਈ ਥਰਕੇ,
ਬਰਕਣ ਪਈ ਪਾੜੇ ਪਰਦੇ,
ਜਦ ਪੈਰ ਧਰਾਂ ਮੈਂ ਧਰਤੀ,
ਧਰਤੀ ਨੂੰ ਆਉਂਦੇ ਲਰਜ਼ੇ,
ਨਾ ਪਰਿਦਆਂ ਅੰਦਰ ਰਹਿਨੀ ਆਂ,

੧੩੦