ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਪ-ਤਪੱਸਿਆ

ਤਪ ਕਹੇ? ਤਪੱਸਿਆ ਕੇਹੀ?
ਕੁਦਰਤ ਤਪ ਨਹੀਂ ਕਰਦੀ,
ਜਿਊਂਦੀ ਏ, ਜਿਨਾਂ ਚਿਰ ਜਿਊਂਂਦੀ ਏ,
ਮਰ ਜਾਂਦੀ ਏ, ਜਦੋਂ ਮਰਨਾ ਏਂ!
ਆਉਣ ਵਾਲੀ ਮੌਤ ਦੇ ਡਰ ਨਾਲ, ਕੌਣ ਹੁਣ ਵਾਲੀ ਜ਼ਿੰਦਗੀ
ਤਬਾਹ ਕਰੇ!
ਮੌਤ fਪਛੋਂ ਆਉਣ ਵਾਲੇ ਸੁੱਖਾਂ ਲਈ, ਕੌਣ ਇਹ ਹੁਣ ਦੇ ਸੁੱਖ ਛਡ ਬਹੇ!

ਬੂਟਾ ਉੱਗਦਾ ਏ, ਵਧਦਾ ਏ, ਫੁੱੱਲਦਾ ਏ, ਫਲਦਾ ਏ-ਮੁਕ ਜਾਂਦਾ ਏ,
ਮੌਤ ਦਾ ਫਿਕਰ ਨਹੀਂ ਕਰਦਾ, ਨਾ ਮੌਤ ਪਿਛੋਂ ਆਉਣ ਵਾਲੀ
ਜ਼ਿੰਦਗੀ ਦਾ ਲਾਲਚ,
ਇਨਸਾਨ ਕੇਹਾ ਲਾਲਚੀ! ਹੱਥ ਆਈ ਜ਼ਿੰਦਗੀ ਨੂੰ, ਆਉਣ ਵਾਲੇ
ਜੀਵਨ ਦੀ ਹਿਟਸ ਵਿਚ ਘੱਟ ਮਰਦਾ ਏ,
ਮਨੁਖ ਕੇਹਾ ਖੁਦ-ਗਰਜ਼! ਅਗਲੇ ਜਹਾਨ ਦੇ ਸੁਰਗ ਖਾਤਰ ਇਸ
ਸੁਰਗ ਤੋਂ ਵਾਂਜਿਆ ਰਹਿੰਦਾ ਏ।
ਕੀ ਲਾਲਚੀ ਧੋਖੇ ਵਿਚ ਨਹੀਂ?
ਕੀ ਤਪੱਸਵੀ ਭਰਮਾਂ ਵਿਚ ਨਹੀਂ?
ਜ਼ਿੰਦਗੀ ਨਾਮ ਹੈ ਵੱਡੇ ਵੱਡੇ ਦੁੱੱਖਾਂ ਦਾ, ਨਿਕੇ ਨਿਕੇ ਸੁੱੱਖਾਂ ਦਾ,
ਗਿਆਨੀ ਉਹ ਜੋ ਦੁਖ ਜਰ, ਸੁਖ ਮਾਣੇ!

੧੨੯