ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੈਨੂੰ ਤੱਕਦਾ,
ਦੁਨੀਆਂ ਤੱਕਦਾ,
ਰਸਾਂ ਦੇ ਘੁਟ ਭਰਦਾ,
ਰਸ ਰਸ ਚਾਮ੍ਹਲਦਾ,
ਮਸਤਦਾ, ਅਲਮਸਤਦਾ,
ਉੱਠਣ ਨੂੰ ਜੀ ਨਾ ਕਰਦਾ
ਪਰ ਬਹਿਣ ਨਾ ਹੁੰਦਾ,
ਉਠ ਬਹਿੰਦਾ,
ਸਿਜਦੇ ਕਰਦਾ ਲੱਖਾਂ,
ਓ ਅਟਲ ਬਾਬਿਆ!
ਮੁੜ ਆਸਾਂ,
ਸਿਜਦੇ ਕਰਸਾਂ,
ਇਹ ਮੇਰਾ ਇਕਰਾਰ!
ਪਰ ਕੀ ਰਹਿਸੀ ਇਹ ਦੁਨੀਆਂ ਤੇਰੀ,
ਇਵੇਂ ਹੀ?
ਤੇ ਕੀਹ ਦਿਸਸੀ ਇਹ ਸਭ ਕੁਝ ਮੈਨੂੰ,
ਤਿਵੇਂ ਹੀ?

੧੧੮