ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਕੋਈ ਸੁਣਾਂਦਾ ਕਿਸੇ ਨੂੰ,
ਸਭ ਕੋਈ ਰੁੱਝਾ ਅਪਣੇ ਅਪਣੇ ਕੰਮੀਂ।
ਸਭ ਸੁਣਾਂਦੇ ਤੈਨੂੰ,
ਤੂੰ ਸੁਣਦਾ ਸਭ ਦੀ,
ਰੌਲਿਆਂ ਵਿਚ, ਗੌਲਿਆਂ ਵਿਚ,
ਕੰਨ ਦੇ ਦੇ ਕੇ।

ਇਕ ਦੁਨੀਆਂ ਆਉਂਦੀ ਤੇਰੇ ਦਰਬਾਰ,
ਇਕ ਦੁਨੀਆਂ ਜਾਂਦੀ,
ਸਭ ਮੱਨਤਾਂ ਮੰਨਦੇ,
ਮੁਰਾਦਾਂ ਪਾਂਦੇ,
ਖ਼ਾਲੀ ਕੋਈ ਨਾ ਜਾਵੰਦਾ।
ਫਿਰ ਖ਼ਾਲੀ ਜਾਂਦੇ,
ਚੁਪ ਚੁਪਾਤੇ ਆਉਂਦੇ
ਚੁਪ ਚੁਪ ਟੁਰਦੇ ਜਾਂਦੇ,
ਹੱਸਦਾ ਕੋਈ ਨਾ ਡਿੱਠਾ,
ਇਹ ਅਜਬ ਨਜ਼ਾਰਾ,
ਤੇਰੇ ਦਰਬਾਰ।

ਮੈਂ ਆਇਆ ਤੇਰੇ ਦਰਬਾਰ,
ਤਕ ਖਿੜੀ ਗੁਲਜ਼ਾਰ,
ਬਹਿ ਗਿਆ ਬਾਹਰਵਾਰ

੧੧੭