ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਘੁੱੱਟਣ ਤੇਰੀਆਂ ਲੱਤਾਂ,
ਕੁਝ ਝੱਸਣ,
ਕੁਝ ਥਾਪੜਨ,
ਕੁਝ ਮੌਕੀਆਂ ਮਾਰਨ,
ਸਭ ਲਾਹਣ ਥਕੇਵਾਂ ਤੇਰਾ,
ਤੂੰ ਕਦੇ ਨਾ ਥੱਕਦਾ,
ਕਦੇ ਨਾ ਥੱਕਣਾ।

ਡਿੱਠੀਆਂ ਸੁੰਦਰਾਂ ਰਾਣੀਆਂ,
ਝਾੜੂ ਫੇਰਦੀਆਂ ਤੇਰੇ ਦਰਬਾਰ,
ਸੰਗ-ਮਰਮਰਾਂ ਦੇ ਫਰਸ਼ਾਂ ਤੇ,
ਨਾ ਰਤਾ ਕੂੜਾ ਜਿੱਥੇ,
ਨਾ ਝਾੜੂ ਫੇਰਨ ਦੀ ਲੋੜ, ਨਾ ਵੇਲਾ,
ਸੋਹਣੇ ਸੋਹਣੇ ਨਰਮ ਝਾੜੂ,
ਸੋਹਣੀਆਂ ਸੋਹਣੀਆਂ ਨਰਮ ਬਾਹਵਾਂ,
ਸਫਲ ਹੁੰਦਾ ਜਨਮ ਝਾੜੂ ਫੇਰਦਿਆਂ,
ਸਵਾਦ ਆਉਂਦਾ ਝਾੜੂ ਫਰਦੇ ਵੇਖਦਿਆਂ,
ਕੇਹੀਆਂ ਸੋਹਣੀਆਂ ਸੋਹਣੀਆਂ ਕਾਰਾਂ, ਤੇਰੇ ਦਰਬਾਰ,
ਨਿਕਾਰਿਆਂ ਦੇ ਕਰਨ ਜੋਗ।

ਰਾਗੀ ਗਾਉਣ ਤੇਰੇ ਦਰਬਾਰ,
ਹੇਕਾਂ ਕਢ ਕਢ।
ਕੋਈ ਨਾ ਸੁਣਦਾ ਕਿਸੇ ਦੀ,

੧੧੬