ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/120

ਇਹ ਸਫ਼ਾ ਪ੍ਰਮਾਣਿਤ ਹੈ

ਮਜੂਰੀ ਮੰਗਦੇ ਤੇਰੇ ਰਾਹਾਂ ਤੇ ਵਿਹਲਿਆਂ ਬੈਠਣ ਦੀ,
ਸੁਟ ਜਾਂਦਾ ਪੈਸਾ ਇਕ ਟਣਕਦਾ ਟਣਕਦਾ।

ਰੋਟੀਆਂ ਪੱਕਦੀਆਂ ਡਿੱੱਠੀਆਂ,
ਤੇਰੇ ਦਰ, ਤਨੂਰਾਂ ਉੱਤੇ,
ਦੁਕਾਨਦਾਰ ਜੇਹੇ ਬੈਠੇ,
ਤੋਲ ਤੋਲ ਪਕਾਂਦੇ ਜਾਂਦੇ,
ਤੋਲ ਤੋਲ ਦੇਂਦੇ ਜਾਂਦੇ,
ਪੈਸੇ ਦੇਂਂਦੇ ਦਾਨੀ, ਰੋਟੀਆਂ ਲੈਂਦੇ,
ਤੇ ਦੇਂਂਦੇ ਇਨ੍ਹਾਂ ਉਡੀਕਵਾਨਾਂ ਨੂੰ,
'ਬਾਬਾ ਅਟੱਲ, ਪੱਕੀ ਪਕਾਈ ਘੱਲ' ਜੋ ਆਖਦੇ।
ਤੂੰ ਨਾ ਪੱਕੀ ਪਕਾਈ ਘੱਲਦਾ ਕਦੀ ਕਿਸੇ ਨੂੰ,
ਇਉਂ ਪਏ ਪਖੰਡ ਇਸ ਦੁਨੀਆਂ ਦੇ ਚੱਲਦੇ,
ਤੇਰੇ ਨਾਂ ਉੱਤੇ।

ਤੂੰ ਸੋਹਣਿਆਂ ਦਾ ਸੁਲਤਾਨ,
ਡਿੱਠਾ ਤੇਰੇ ਦਰਬਾਰ,
ਇਕ ਮੀਨਾ ਬਜ਼ਾਰ ਹੁਸਨ ਦਾ ਲੱਗਾ,
ਸੁੰਦਰੀਆਂ ਦੀਆਂ ਡਾਰਾਂ ਆਉਂਦੀਆਂ,
ਮਸਤ ਇਲਾਹੀ ਰੰਗਾਂ,
ਗੁਟਕੇ ਲਏ ਵਿਚ ਹੱਥਾਂ,
ਕੁਝ ਪੜ੍ਹਦੀਆਂ ਗੁਣ ਗੁਣ ਕਰਦੀਆਂ,

੧੧੫