ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/116

ਇਹ ਸਫ਼ਾ ਪ੍ਰਮਾਣਿਤ ਹੈ

ਕਿ ਮੈਨੂੰ ਮਾਰਨ, ਝਟ ਪਟ ਛੇਤੀ-
ਮੇਰਾ ਮਰਨਾ, ਚੰਗਾ ਮੇਰੇ ਲਈ, ਚੰਗੇਰਾ ਦੁਨੀਆਂ ਲਈ।
ਮੈਂ ਪਟੇ ਬਿਨਾਂ ਕੁੱਤਾ!

ਪਰ ਐਵੇਂ ਅਜਾਈਂ ਮਾਰਦੇ ਮੈਨੂੰ, ਇਹ ਮੂਰਖ ਸਿਆਣੇ, ਮੈਂ
ਆਪੇ ਮਰਨਾਂ,
ਇਕ ਮਾਰਿਆਂ, ਮੈਂ ਮੁੱਕ ਨਾ ਜਾਂਦਾ, ਬਥੇਰੇ ਹੋਰ ਪਏ ਨਿਤ ਨਿਤ
ਜੰਮਦੇ ਮੇਰੇ ਭਰਾ,
ਕਿਉਂ ਨਾ ਮਾਰਦੇ ਮੇਰੀ ਮਾਂ ਕੁੱਤੀ ਭੁੱਖੀ ਮੂਰਖ ਨੂੰ, ਜੋ ਨਿਤ
ਨਿਤ ਜੰਮਦੀ, ਜੰਮਨ ਬਿਨ ਹੋਰ ਸ਼ੁਗਲ ਨਾ ਜਿਸ ਨੂੰ?
ਤੇ ਕਿਉਂ ਨਾ ਮਾਰਦੇ, ਇਹ ਮੇਰੇ ਪੇਵਾਂ ਨੂੰ, ਹਰਲ ਹਰਲ ਕਰਦੇ
ਫਿਰਦੇ, ਮੇਰੀ ਮਾਂ ਕੁੱਤੀ ਭੁੱਖੀ ਉਦਾਲੇ, ਨਿਤ ਨਿਤ?
ਰੋਗ ਨਾ ਪਛਾਣਦੇ, ਦਾਰੂ ਨਾ ਜਾਣਦੇ, ਇਹ ਵਡੇ ਸਿਆਣੇ,
ਮੂਰਖ ਭਾਰੇ।

ਮੈਨੂੰ ਐਵੇਂ ਮਾਰਦੇ ਅਜਾਈਂ।
ਮੈਂ ਪਟੇ ਬਿਨਾਂ ਕੁੱਤਾ!
ਕੀ ਪਟਿਆਂ ਵਾਲੇ ਇਹ ਸਾਰੇ ਚੰਗੇ, ਬਿਨ ਪਟਿਆਂ ਇਹ ਸਾਰੇ ਮੰਦੇ,
ਹੋਣ ਲਈ, ਥੀਨ ਲਈ, ਇਹ ਪਟੇ ਕੀ ਹੈਨ ਜ਼ਰੂਰੀ?
ਕਦ ਟੁਟਸਣ ਇਹ ਪਟੇ, ਤੇ ਮੁਕਸਣ ਇਹ ਪਟਿਆਂ ਵਾਲੇ?
ਤੇ ਜੀਵਸਾਂ ਮੈਂ ਭੀ ਪਟੇ ਬਿਨਾਂ ਇਹ ਕੁੱਤਾ, ਤੇ ਨਾਲੇ ਭਰਾ
ਮੇਰੇ ਸਾਰੇ?

੧੧੧