ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/115

ਇਹ ਸਫ਼ਾ ਪ੍ਰਮਾਣਿਤ ਹੈ

ਪਟੇ ਬਿਨਾਂ ਕੁੱਤਾ

ਮਾੜਾ, ਮਰੀਅਲ, ਖੁਰਕਾਂ ਖਾਧਾ,
ਕੁੜ੍ਹਾ ਵਿਚ, ਖੁਰਲੀਆਂ ਵਿਚ, ਭੱਠੀਆਂ ਵਿਚ ਸੌਂ ਸੌਂ ਰਹਿੰਦਾ,
ਡਰਦਾ ਮਾਰਿਆ-ਭੋਲੂ, ਪਾਲਤੂ, ਪਟਿਆਂ ਵਾਲੇ ਕੁੱਤਿਆਂ ਤੋਂ, ਇਹ
ਜਿਊਣ ਨਾ ਦੇਂਦੇ,
ਭੌਂਕਦੇ ਮੈਨੂੰ, ਵੱਢਣ ਪੈਂਦੇ, ਜਿਧਰ ਕਿਧਰੇ ਵੇਖਦੇ,
ਇਹ ਖੁਸ਼-ਬਖਤ, ਭੋਲੂ ਭਰਾ ਮੇਰੇ, ਪਟਿਆਂ ਵਾਲੇ।

ਭੁੱਖਾ ਭਾਣਾ, ਮੈਂ ਪਿਆ ਪਿਆ ਰਹਿੰਦਾ,
ਆਉਂਦੇ ਜਾਂਦੇ ਮਾਰਦੇ ਮੈਨੂੰ ਇਟ ਵੱਟਾ, ਢੀਂਮ,
ਡਾਂਗਾਂ ਸੋਟੇ ਖਾਂਦਾ, ਪਿਆ 'ਚਿਊਂ ਚਿਊਂ' ਕਰਦਾ,
ਸਭ ਮਸ਼ਕਰੀਆਂ ਕਰਦੇ ਮੈਨੂੰ, ਮੈਨੂੰ ਮਾਰਨ ਦੇ ਮੁਖਤਾਰ ਸਾਰੇ,
ਸਭ ਜਾਣਦੇ ਮੈਂ ਮਾਰਿਆਂ, ਕੋਈ ਨਾ ਪਕੜੀਂਦਾ,
ਮੇਰਾ ਦਰਦੀ ਕੋਈ ਨਾ
ਮੈਂ ਪਟੇ ਬਿਨਾਂ ਕੁੱਤਾ!

ਆਖਦੇ ਸਾਰੇ:
ਇਹ ਵਬਾ ਫੈਲਾਂਦਾ, ਗੰਦ ਵਧਾਂਦਾ, ਬੋਅ ਖਿੰਡਾਂਦਾ,
ਇਹ ਵਾਧੂ-ਖਤਰਨਾਕ-ਮਾਰੋ ਏਸ ਨੂੰ,
ਬੰਦੂਕਚੀਏ ਛੱਡੇ ਇਹਨਾਂ ਸਿਆਣਿਆਂ, ਪਿੰਡ ਪਿੰਡ, ਘਰ ਘਰ,

੧੧੦