ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/111

ਇਹ ਸਫ਼ਾ ਪ੍ਰਮਾਣਿਤ ਹੈ

ਤੇ ਕੰਮ ਹੈ ਸਾਡਾ ਆਪਣੀਆਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਲੱਭਣਾ।
ਤੇ ਆਪਣੇ ਆਪ ਨੂੰ ਨੰਗਾ ਅਲਫ਼ ਕਰਨਾ, ਬਿਨਾਂ ਝਿਜਕ, ਬਿਨਾਂ
ਡਰ, ਬਿਨਾਂ ਲੁਕ,
ਕਿ ਸੱਚ ਦਿੱਸੇ ਸਭ ਨੂੰ, ਕਿ ਸਚ ਨਿਕਲੇ ਸਭ ‘ਚੋਂ, ਕਿ ਸੱਚ
ਦਿੱਸੇ ਨੰਗ ਮੁਨੰਗਾ,
ਤੇ ਇਉਂ ਇਨਸਾਫ ਹੋਵੇ ਸਾਡੇ ਨਾਲ, ਨਿਆਂ ਹੋਵੇ ਸਭ ਨਾਲ-
ਬਸ ਇਹ ਹੈ ਜ਼ਿੰਦਗੀ ਦਾ ਮਕਸਦ,
ਤੇ ਇਹ ਹੈ ਨਵਾਂ ਮਜ਼ਹਬ।

੧੦੬