ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/110

ਇਹ ਸਫ਼ਾ ਪ੍ਰਮਾਣਿਤ ਹੈ

ਨਵਾਂ ਮਜ਼ਹਬ

ਨਿਰਾ ਸਿਦਕ, ਨਿਰੀ ਨੇਕੀ-ਗਏ ਗੁਜ਼ਰੇ ਖਿਆਲ ਹਨ,
ਨਿਰੀ ਕੰਗਿਆਈ, ਨਿਰਾ ਇਖ਼ਲਾਕ-ਲੰਘ ਗਏ ਵਕਤਾਂ ਦੀਆਂ
ਯਾਦਾਂ ਹਨ

ਭਲਮਨਸਊ ਤੇ ਸਦਾਚਾਰ ਮਹਿਜ਼-ਅਕਲ ਦੀ ਮੌਤ ਹਨ,
ਭਗਤੀ, ਭਾਉ ਤੇ ਪ੍ਰੇਮ ਨਿਰਾ-ਦਿਮਾਗ ਦੀ ਬੀਮਾਰੀ ਹੈ,
ਅਰਦਾਸਾਂ, ਆਸਰੇ ਤੇ ਆਸਾਂ-ਨਾ ਹੋਇਆਂ ਦੇ ਟਿਕਾਣੇ ਹਨ,
ਪੁੰਨ ਪਾਪ, ਸੁਰਗ ਨਰਕ-ਨਿਰੇ ਧੁੰਧ ਦੇ ਬੱਦਲ ਹਨ,
ਹਰਾਮ ਹਲਾਲ, ਜਾਇਜ਼ ਮਕਰੂਹ-ਮੂਰਖਾਂ ਦੇ ਮਨਸੂਬੇ ਹਨ।

ਭਰੋਸਾ ਸਿਦਕ, ਈਮਾਨ, ਕਿਸੇ ਬਾਹਰਲੀ ਤਾਕਤ ਉੱਤੇ,
ਤਰਲੇ, ਹਾੜੇ, ਲਿਲਕਣੀਆਂ, ਕਿਸੇ ਬਾਹਰਲੇ ਰੱਬ ਅੱਗੇ-
ਸਭ ਨਾਮਰਦੀ ਹੈ, ਮੁਰਦਿਹਾਨ।
ਜੀਵਨ, ਜਵਾਨੀ ਜਿੰਨੀ ਕੁ ਹੈ, ਸਭ ਤੇਰੇ ਅੰਦਰ ਹੈ।
ਜੇ ਨਿਰੀ ਚੰਗਿਆਈ ਬਸ ਹੁੰਦੀ, ਤਾਂ ਸਭ ਇਕੋ ਜਿਹੇ ਹੁੰਦੇ,
ਸਭ ਇਕੋ ਜਿਹੇ ਨਹੀਂ, ਕੋਈ ਕਿਸੇ ਜਿਹਾ ਨਹੀਂ,
ਮੈਂ ਤੇ ਤੂੰ ਤੇ ਹਰ ਕੋਈ ਆਪਣੀ ਮਿਸਾਲ ਹੈ।
ਕੋਈ ਆਮ ਨਹੀਂ, ਸਭ ਖਾਸ ਹਨ, ਕਿਸੇ ਖਾਸ ਕੰਮ ਲਈ ਆਏ,
ਮੈਂ ਤੇ ਤੂੰ ਤੇ ਹਰ ਕੋਈ ਕੁਦਰਤ ਦੀ ਇਕ ਖਾਸ-ਤਜਰਬਾ-
ਗਾਹ ਹੈ।

૧૦૫