ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/10

ਇਹ ਸਫ਼ਾ ਪ੍ਰਮਾਣਿਤ ਹੈ

ਛੱਤਾਂ, ਤੰਬੂ, ਕਨਾਤਾਂ, ਲੀਰ ਲੀਰ ਹੋ ਜਾਣਗੇ।
ਢੋਹਾਂ, ਥੂਣੀਆਂ, ਟੇਕਾਂ, ਟਿਕਾਣੇ ਸਭ ਖੁਸ ਜਾਣਗੇ।
ਜੋ ਆਸਰੇ ਤੱਕਣਗੇ, ਲੂਲ੍ਹੇ ਹੋ ਮਰਨਗੇ।
ਬਸ ਕੋਈ ਵਿਰਲਾ ਰਹਿ ਜਾਏਗਾ
ਆਪਣੇ ਆਸਰੇ ਖੜੋਤਾ ਹਰਿਆ ਬੂਟ।