ਇਹ ਸਫ਼ਾ ਪ੍ਰਮਾਣਿਤ ਹੈ
ਅੰਮਾ ਜਾਏ ਪੰਜ ਪੁੱਤਰ, ਕਰਮ ਨਾ ਦੇਂਦੀ ਵੰਡ
ਅੰਮਾਂ ਨਾਲੋਂ ਹੇਜਲੀ ਸੋ ਫਫੇ ਕੱਟਣ ਇਸ ਅਖਾਣ ਰਾਹੀਂ ਝੂਠਾ ਪਿਆਰ ਤੇ ਵਿਖਾਵਾ ਵਿਖਾਉਣ ਵਾਲ਼ੇ ਭੱਧਰ ਪੁਰਸ਼ਾਂ ਤੋਂ ਸੁਚੇਤ ਕੀਤਾ ਗਿਆ ਹੈ।
ਅੰਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਪਾਏ ਪਾਣੀ ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਉਲਾਦ ਆਪਣੇ ਵਡੇਰਿਆਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਵਿਗਾੜਨ ਲੱਗ ਜਾਵੇ।
ਅੰਮਾਂ ਨੀ ਅੰਮਾਂ ਮੈਂ ਕਿਹੜੇ ਵੇਲੇ ਨਕੰਮਾ
ਅਮੀਰ ਦੀ ਮਰ ਗਈ ਕੁੱਤੀ, ਉਹ ਹਰ ਕਿਸੇ ਪੁੱਛੀ, ਗਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਵੀ ਨਾ ਲਿਆ ਨਾ
ਅਮੀਰ ਦੇ ਸਾਲੇ ਬਹੁਤ, ਗ਼ਰੀਬ ਦਾ ਭਣੋਈਆ ਕੋਈ ਨਾ ਭਾਵ ਇਹ ਹੈ ਕਿ ਲੋਕ ਅਮੀਰਾਂ ਨਾਲ਼ ਤਾਂ ਭੱਜ-ਭੱਜ ਕੇ ਸਕੀਰੀਆਂ ਗੰਢਦੇ ਨੇ, ਪ੍ਰੰਤੂ ਗ਼ਰੀਬ ਦੀ ਭੈਣ ਦਾ ਸਾਕ ਲੈਣ ਨੂੰ ਵੀ ਕੋਈ ਤਿਆਰ ਨਹੀਂ।
ਅਰਾਕੀ ਨੂੰ ਸੈਨਤ ਗਧੇ ਨੂੰ ਡੰਡਾ
ਅੱਵਲ ਤਾਂ ਮੁੰਡਾ, ਨਹੀਂ ਤਾਂ ਕੁੜੀ ਵੱਟ ਤੇ ਪਈ ਐ
ਅੜਾਹੇ ਦੀ ਕੁੜੀ, ਪੜਾਹੇ ਨੂੰ ਡੰਡ
ਆ ਅਹੀਏ ਤਹੀਏ, ਕਰੂੰ ਆਪਣੇ ਜਹੀਏ
ਲੋਕ ਸਿਆਣਪਾਂ/27