ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/152

ਇਹ ਸਫ਼ਾ ਪ੍ਰਮਾਣਿਤ ਹੈ

ਰੰਡੀ ਦਾ ਪੁੱਤਰ ਸੌਦਾਗਰ ਦਾ ਘੋੜਾ, ਖਾਏਗਾ ਬਹੁਤਾ ਚੱਲੇਗਾ ਥੋੜ੍ਹਾ———ਭਾਵ ਇਹ ਹੈ ਕਿ ਰੰਡੀ ਦਾ ਪੁੱਤਰ ਬਹੁਤਾ ਲਾਡਲਾ ਹੋਣ ਕਰਕੇ ਵਿਹਲਾ ਰਹਿੰਦਾ ਹੈ, ਇਸੇ ਤਰ੍ਹਾਂ ਸੌਦਾਗਰ ਦਾ ਘੋੜਾ ਵੀ ਵਿਹਲਾ ਖੜ੍ਹਾ ਰਹਿੰਦਾ ਹੈ। ਇਹ ਦੋਨੋਂ ਕੋਈ ਕਰੜਾ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ।

ਰੰਡੀ ਪਾਵੇ ਭੰਡੀ———ਭਾਵ ਇਹ ਹੈ ਕਿ ਸਾਡੇ ਸਮਾਜ ਵਿੱਚ ਵਿਧਵਾ ਤੀਵੀਂ ਦੀ ਸਥਿਤੀ ਅਜਿਹੀ ਹੈ ਕਿ ਉਹ ਕਿਸੇ ਨਾ ਕਿਸੇ ਝਗੜੇ ਦਾ ਕਾਰਨ ਬਣੀ ਰਹਿੰਦੀ ਹੈ।

ਰੰਡੀਆਂ ਤਾਂ ਰੰਡੇਪਾ ਕੱਟ ਲੈਂਦੀਆਂ ਨੇ, ਪਰ ਮਸ਼ਟੰਡੇ ਨਹੀਂ ਕੱਟਣ ਦੇਂਦੇ———ਇਸ ਅਖਾਣ ਨੂੰ ਉਦੋਂ ਵਰਤਦੇ ਹਨ ਜਦੋਂ ਕਿਸੇ ਝਗੜੇ ਦਾ ਨਿਪਟਾਰਾ ਹੋਣ ਦੇ ਨੇੜੇ ਹੋਵੇ, ਪ੍ਰੰਤੂ ਸਵਾਦ ਲੈਣ ਵਾਲੇ ਖੋਚਰੀ ਬੰਦੇ ਉਸ ਦਾ ਨਿਪਟਾਰਾ ਨਾ ਹੋਣ ਦੇਣ।

ਰੰਡੇ ਰੰਨ ਪਿਆਰੀ ਜਿਉਂ ਫੁੱਲਾਂ ਦੀ ਖਾਰੀ———ਇਸ ਅਖਾਣ ਦਾ ਭਾਵ ਇਹ ਹੈ ਕਿ ਰੰਡੇ ਆਦਮੀ ਨੂੰ ਤੀਵੀਂ ਸਭ ਤੋਂ ਪਿਆਰੀ ਲੱਗਦੀ ਹੈ ਤੇ ਉਹ ਉਸ ਨੂੰ ਫੁੱਲਾਂ ਸਮਾਨ ਸਾਂਭ ਕੇ ਰੱਖਦਾ ਹੈ ਤੇ ਉਸ ਦੇ ਨਾਜ਼ੋ-ਨਖ਼ਰੇ ਖੁਸ਼ੀ-ਖੁਸ਼ੀ ਬਰਦਾਸ਼ਤ ਕਰਦਾ ਹੈ।

ਰੰਨ ਗਈ ਸਿਆਪੇ, ਘਰ ਆਵੇ ਤਾਂ ਜਾਪੇ———ਇਸ ਅਖਾਣ ਵਿੱਚ ਤੀਵੀਆਂ ਦੀ ਉਸ ਮਨੋਵਿਰਤੀ ਦਾ ਵਰਨਣ ਕੀਤਾ ਗਿਆ ਹੈ ਜਿਸ ਅਨੁਸਾਰ ਤੀਵੀਆਂ ਮਰਗ ਵਾਲੇ ਘਰ ਜਾ ਕੇ ਮਾਤਮਪੁਸ਼ੀ ਕਰਨ ਵਿੱਚ ਵਧੇਰੇ ਰੁਚੀ ਰਖਦੀਆਂ ਹਨ ਤੇ ਇਕ ਘਰ ਗਈਆਂ ਅੱਗੇ ਹੋਰ ਕਈ ਘਰਾਂ ਵਿੱਚ ਵੀ ਜਾ ਆਉਂਦੀਆਂ ਹਨ, ਜਿਸ ਕਰਕੇ ਉਹ ਆਪਣੇ ਘਰ ਪਛੜ ਕੇ ਮੁੜਦੀਆਂ ਹਨ।

ਰੰਨ ਗਿਆਨਣ ਨੀ, ਭੇਡ ਅਸ਼ਨਾਨਣ ਨੀ, ਲੋਈ ਖੁੰਭ ਨਾ ਹੋਈ———ਇਹ ਅਖਾਣ ਆਮ ਕਰਕੇ ਉਹਨਾਂ ਤੀਵੀਆਂ ਪ੍ਰਤੀ ਬੋਲਿਆ ਜਾਂਦਾ ਹੈ ਜਿਹੜੀਆਂ ਬਾਹਰੀ ਤੌਰ 'ਤੇ ਧਾਰਮਿਕ ਹੋਣ ਦਾ ਦਿਖਾਵਾ ਕਰਦੀਆਂ ਹਨ।

ਰੰਨ ਤਮਾਕੂ ਛਿਕਣੀ, ਹਾਕਮ ਵੱਢੀ ਖੋਰ, ਪੁੱਤਰ ਹੋਵੇ ਲਾਡਲਾ ਤ੍ਰਏ ਤ੍ਰੱਟੀ ਚੌੜ———ਇਸ ਅਖਾਣ ਦਾ ਭਾਵ ਇਹ ਹੈ ਕਿ ਤਮਾਕੂ ਦਾ ਸੇਵਨ ਕਰਨ ਵਾਲੀ ਤੀਵੀਂ, ਵੱਢੀ ਖਾਣ ਵਾਲਾ ਹਾਕਮ ਅਤੇ ਲਾਡਲਾ ਪੁੱਤਰ ਤਿੰਨੇ ਖ਼ਰਾਬੀ ਦਾ ਕਾਰਨ ਬਣਦੇ ਹਨ।

ਰੰਨ ਨੂੰ ਰੰਨ ਛਲੇ, ਉਹਦੇ ਕੋਲੋਂ ਖ਼ੁਦਾ ਡਰੇ———ਇਸ ਅਖਾਣ ਵਿੱਚ ਇਹ ਦਰਸਾਇਆ ਗਿਆ ਹੈ ਕਿ ਔਰਤਾਂ ਇੰਨੀਆਂ ਹੁਸ਼ਿਆਰ ਹੁੰਦੀਆਂ ਹਨ ਕਿ ਇਹਨਾਂ ਦੀ ਚਲਾਕੀ ਦਾ ਮੁਕਾਬਲਾ ਤਾਂ ਰੱਬ ਵੀ ਨਹੀਂ ਕਰ ਸਕਦਾ।

ਰੰਨ ਪਈ ਰਾਹੀਂ ਉਹ ਵੀ ਗਈ, ਗੱਲ ਪਈ ਸਲਾਹੀਂ ਉਹ ਵੀ ਗਈ———ਭਾਵ ਸਪੱਸ਼ਟ ਹੈ ਕਿ ਤੀਵੀਆਂ ਪੈਦਲ ਸਫ਼ਰ ਨਹੀਂ ਕਰ ਸਕਦੀਆਂ, ਇਸੇ ਤਰ੍ਹਾਂ ਜੇ ਕਿਸੇ ਗੱਲ ਬਾਰੇ ਬਹੁਤੀਆਂ ਸਲਾਹਾਂ ਕੀਤੀਆਂ ਜਾਣ ਤਾਂ ਉਹ ਗੱਲ ਵੀ ਸਿਰੇ ਨਹੀਂ ਲੱਗਦੀ।

ਰੰਨ ਭੈੜੀ ਦਾਦ (ਬਲਦ) ਡੱਬਾ ਇਹ ਕੀ ਕੀਤੋ ਈ ਰੱਬਾ———ਕਿਸਾਨੀ ਜੀਵਨ

ਲੋਕ ਸਿਆਣਪਾਂ/150