ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/114

ਇਹ ਸਫ਼ਾ ਪ੍ਰਮਾਣਿਤ ਹੈ

ਦੋਹਾਂ ਭੈਣਾਂ ਇੱਕੀ ਪਾਏ——ਜਦੋਂ ਕੋਈ ਕਮਜ਼ੋਰ ਬੰਦਾ ਆਪਣੀ ਕਮਜ਼ੋਰੀ ਨੂੰ ਢਕਣ ਲਈ ਦੂਜੇ ਖਾਂਦੇ-ਪੀਂਦੇ ਰਿਸ਼ਤੇਦਾਰ ਦਾ ਆਸਰਾ ਲਵੇ, ਉਦੋਂ ਆਖਦੇ ਹਨ।

ਧਨ ਦਈਏ ਜੀ ਰੱਖੀਏ——ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਧਨ ਖ਼ਰਚ ਕੇ ਹੀ ਜ਼ਿੰਦਗੀ ਦੇ ਸੁਖ ਮਾਣੇ ਜਾ ਸਕਦੇ ਹਨ।

ਧਨ ਰੱਬ ਹੈ ਜਿਹੜਾ ਦੇ ਕੇ ਚਿਤਾਰਦਾ ਨਹੀਂ——ਜਦੋਂ ਕੋਈ ਹੋਛਾ ਬੰਦਾ ਕਿਸੇ ’ਤੇ ਅਹਿਸਾਨ ਕਰਕੇ ਉਸ ਨੂੰ ਬਾਰ-ਬਾਰ ਚਿਤਾਰੇ, ਉਸ ਦੇ ਅਜਿਹੇ ਵਰਤਾਰੇ ਦੀ ਨਿੰਦਿਆ ਕਰਨ ਲਈ ਇਹ ਅਖਾਣ ਬੋਲਦੇ ਹਨ।

ਧਰਮ ਨਾਲੋਂ ਧੜਾ ਪਿਆਰਾ——ਭਾਵ ਇਹ ਹੈ ਕਿ ਜਿਹੜਾ ਬੰਦਾ ਤੁਹਾਡੀ ਔਖਸੌਖ ਵਿੱਚ ਸਹਾਇਤਾ ਕਰੇ, ਚਾਹੇ ਉਹ ਕਿਸੇ ਹੋਰ ਧਰਮ ਦਾ ਵੀ ਹੋਵੇ, ਉਸ ਦੀ ਹਮਾਇਤ ਕਰਨੀ ਚਾਹੀਦੀ ਹੈ।

ਧਾਈਆਂ ਵਾਲਾ ਪਿੰਡ ਪਰਾਲੀਉ ਹੀ ਦਿਸ ਪੈਂਦੇ——ਇਸ ਅਖਾਣ ਦਾ ਭਾਵ ਇਹ ਹੈ ਕਿ ਕਿਸੇ ਬੰਦੇ ਦੀ ਬਾਹਰੀ ਸ਼ਕਲ ਸੂਰਤ ਤੋਂ ਹੀ ਉਸ ਦੀ ਅੰਦਰੂਨੀ ਹਾਲਤ ਦਾ ਪਤਾ ਲੱਗ ਜਾਂਦੈ।

ਧੀ ਉਸਰੀ, ਖਾਣ ਪੀਣ ਵਿਸਰਿਆ——ਇਸ ਅਖਾਣ ਦਾ ਭਾਵ ਇਹ ਹੈ ਕਿ ਧੀ ਦੇ ਜਵਾਨ ਹੁੰਦਿਆਂ ਹੀ ਮਾਪਿਆਂ ਨੂੰ ਉਸ ਦੇ ਦਾਜ ਦਾ ਫ਼ਿਕਰ ਲੱਗ ਜਾਂਦਾ ਹੈ, ਜਿਸ ਕਰਕੇ ਉਹ ਆਪਣੇ ਖ਼ਰਚਾਂ ’ਚ ਸੰਕੋਚ ਕਰਨ ਲੱਗ ਜਾਂਦੇ ਹਨ।

ਧੀ ਆਈ ਪੇਕੇ, ਮਾਈ ਮੱਥਾ ਟੇਕੇ, ਧੀ ਗਈ ਸਹੁਰੇ, ਜਮਾਈ ਮੂਲ ਨਾ ਬਾਹੁੜੇ——ਭਾਵ ਇਹ ਕਿ ਹਰ ਕੋਈ ਮਤਲਬ ਪੂਰਾ ਹੋਣ ਤੱਕ ਮਿੱਤਰ ਬਣਿਆ ਰਹਿੰਦਾ ਹੈ, ਮਤਲਬ ਪੂਰਾ ਹੋਣ ਮਗਰੋਂ ਬਾਤ ਨਹੀਂ ਪੁੱਛਦਾ।

ਧੀ ਹਸਦੀ ਨਾ ਮਰੇ, ਧੀ ਵਸਦੀ ਨਾ ਮਰੇ, ਧੀ ਜੰਮਦੀ ਮਰ ਜਾਏ ਜਿਸ ਦਾ ਦੁੱਖ ਵੀ ਨਾ ਆਏ——ਇਹ ਅਖਾਣ ਅਜੋਕੇ ਸਮਾਜ ਵਿੱਚ ਲੜਕੀ ਦੀ ਬੇਕਦਰੀ ਦਾ ਸੂਚਕ ਹੈ, ਜਿਸ ਕਰਕੇ ਮਾਪੇ ਧੀ ਦੇ ਜੰਮਣ ਸਾਰ ਹੀ ਮਰਨ ਦੀ ਲੋਚਾ ਕਰਦੇ ਹਨ।

ਧੀ ਧਾੜਾ, ਪੁੱਤਰ ਪੇੜਾ, ਰੰਨ ਦੁੱਖਾਂ ਦਾ ਘਰ——ਇਹ ਅਖਾਣ ਸਾਡੇ ਸਮਾਜ ਦਾ ਅਜੋਕੀ ਵਿਵਸਥਾ ਤੇ ਵਿਅੰਗ ਕਰਦਾ ਹੈ, ਜਿਸ ਵਿੱਚ ਪਿਉਂ-ਧੀ ਦੇ ਦਾਜ ਲਈ ਪੈਸਾ ਖ਼ਰਚ ਕਰਨ ਦੇ ਯੋਗ ਨਹੀਂ, ਉਹ ਆਪਣੀ ਘਰਵਾਲੀ ਤੋਂ ਵੀ ਦੁਖੀ ਹੈ, ਕੇਵਲ ਪੁੱਤਰ ਤੇ ਹੀ ਆਸ ਲਾਈ ਬੈਠਾ ਹੈ।

ਧੀ ਨਹੀਓਂ ਤਾਂ ਖਾ ਲੈ, ਨੂੰਹ ਨਹੀਓਂ ਤਾਂ ਲਾ ਲੈ——ਇਸ ਅਖਾਣ ਵਿੱਚ ਦਰਸਾਇਆ ਗਿਆ ਹੈ ਕਿ ਧੀਆਂ ਵਾਲੀਆਂ ਮਾਵਾਂ ਖਾਣ-ਪੀਣ ਤੋਂ ਸਦਾ ਸੰਕੋਚ

ਲੋਕ ਸਿਆਣਪਾਂ/112