ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਭੂਆ ਜੀ ਚਲਦੇ ਹਾਂ
(ਮੱਖਣ)

ਇਸ ਤੋਂ ਵੱਧ ਇਕ ਹਾਸ ਰਸੀ ਬੁਝਾਰਤ ਹੈ:-

ਪਹਿਲਾਂ ਜੰਮੀ ਮੈਂ
ਮਗਰੋ ਜੰਮੀ ਮਾਈ
ਰੁਲ ਖੁਲ ਕੇ ਮੇਰਾ ਪਿਓ ਜੰਮਿਆ
ਮਗਰੋਂ ਜੰਮੀ ਦਾਈ
(ਦੁਧ, ਮਲਾਈ, ਮੱਖਣ, ਲੱਸੀ)

ਅਤੇ

ਬਹੂ ਆਈ ਆਪੇ
ਚਾਰ ਲਿਆਈ ਕਾਕੇ
ਇਕ ਗੋਦੀ ਇਕ ਮੋਢੇ
ਇਕ ਬਾਪੂ ਬਾਪੂ ਆਖੇ
(ਮੱਖਣ)

ਮੱਖਣ ਤੋਂ ਘੀ ਬਨਣ ਬਾਰੇ ਵੀ ਇਕ ਬੁਝਾਰਤ ਘੜ ਲਈ ਹੈ ਕਿਸੇ ਨੇ:-

ਐਨੀ ਕੁ ਕੋਠੜੀ
ਹਰਾ ਤੋਤਾ ਨਾਉਂਦਾ
ਉੱਠ ਨੀ ਦਮੋਗਰੀ
ਨਵਾਂ ਹਾਕਮ ਆਉਂਦਾ
(ਘੀ)

ਬੁਝਾਰਤਾਂ ਨੂੰ ਪਿਆਰਨ ਵਾਲੀ ਰੂੰ ਦੇ ਗੋਹੜੇ ਕਰਵਾਣ ਲਈ ਪੇਂਜੇ ਦੇ ਘਰ ਜਾਂਦੀ ਹੈ। ਤਾੜੇ ਦੇ ਤੰਦ ਤੇ ਵਜਦੀ ਮੋਗਰੀ ਉਸ ਨੂੰ ਇਕ ਬਲੂੰਗੜਾ ਜਾਪਦੀ ਹੈ:-

ਚੰਮ ਦੀ ਪੀਂਘ

87/ ਲੋਕ ਬੁਝਾਰਤਾਂ