ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

vulgar ਜਹੀਆਂ ਬੁਝਾਰਤਾਂ ਹਨ- ਨੱਕ ਦੇ ਗੰਦ ਬਾਰੇ- ਪਰ ਇਨ੍ਹਾਂ ਤੋਂ ਕੀ ਬੱਚੇ, ਕੀ ਬੁੱਢੇ, ਕੀ ਜਵਾਨ ਸਭ ਪੂਰਨ ਸਵਾਦ ਮਾਣਦੇ ਹਨ:-

ਬਾਹਰੋਂ ਆਇਆ ਬਾਬਾ ਲਸ਼ਕਰੀ।
ਜਾਂਦਾ ਜਾਂਦਾ ਕਰ ਗਿਆ ਮਸ਼ਕਰੀ
(ਨੱਕ ਦੀ ਨਲੀ)

ਜਾਂ

ਐਨੀ ਕ ਲਕੜ ਬਾਂਸੇ ਦੀ
ਦਰ ਭੀੜਾ ਬਹੂ ਤਮਾਸ਼ੇ ਵੀ।

ਕਿੰਨੀ ਅਸਲੀਅਤ ਦੇ ਨੇੜੇ ਹੈ ਇਹ ਬੁਝਾਰਤ:-

ਤਿਲ੍ਹਕਣੀ ਤਲਵਾਰ
ਚੱਕ ਕੰਧ ਨਾਲ ਮਾਰ

ਦੰਦ ਦਾਹੜਾਂ ਬਾਰੇ ਵੀ ਕਈ ਬੁਝਾਰਤਾਂ ਵੇਖਣ ਵਿਚ ਆਉਂਦੀਆਂ ਹਨ। ਬੱਚੇ ਦੇ ਮੁਖ ਵਿਚ ਮੋਤੀਆਂ ਜਹੇ ਅਨਾਰ ਦੇ ਦਾਣਿਆਂ ਵਰਗੇ ਦੁਧ ਚਿੱਟੇ ਦੰਦ ਬੜੇ ਸੋਹਣੇ ਲਗਦੇ ਹਨ:-

ਇੱਕ ਡੱਬੇ ਵਿਚ ਬੱਤੀ ਦਾਣੇ
ਝਾੜਾਂ ਵਾਲੇ ਬੜੇ ਸਿਆਣੇ
(ਦੰਦ)

ਕਿਸੇ ਨੂੰ ਡੱਬੇ ਨਾਲ ਦਿੱਤੀ ਤੁਲਣਾ ਭਾਉਂਦੀ ਨਹੀਂ, ਉਹ ਮੂੰਹ ਨੂੰ ਕੰਧ ਵਿਚ ਬਣਾਏ ਹੋਏ ਆਲੇ ਵਾਂਗ ਸਮਝਦਾ ਹੈ:-

ਇਕ ਆਲੇ ਵਿਚ ਬੱਤੀ ਦਾਣੇ
ਬੁੱਝਣ ਵਾਲੇ ਬੜੇ ਸਿਆਣੇ
(ਦੰਦ)

ਕੋਈ ਦੰਦਾਂ ਦਾਹੜਾ ਨੂੰ ਠੀਕਰੀਆਂ ਅਤੇ ਟੁਕੜੇ ਆਦਿ ਸਮਝਦਾ ਹੈ:-

ਭੱਜੀ ਜਾਂਦੀ ਕਿਰਮਚੀ
ਗਿਰੀ ਦੰਦਾਂ ਦੇ ਭਾਰ

72/ ਲੋਕ ਬੁਝਾਰਤਾਂ