ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਬ ਉਨ੍ਹਾਂ ਨੂੰ ਪਾਲੇ
(ਅੱਖਾਂ)

ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਤਕਦੇ ਹਾਂ। ਕਈਆਂ ਦੀਆਂ ਦੋਨੋਂ ਅੱਖਾਂ ਕਿਸੇ ਦੇ ਜੀਵਨ ਨੂੰ ਸਦਾ ਲਈ ਹਨੇਰੇ ਵਿਚ ਲੈ ਜਾਂਦੀਆਂ ਹਨ। ਕਈਆਂ ਦੀ ਇੱਕ ਅੱਖ ਕਿਸੇ ਕਾਰਨ ਜਾਂਦੀ ਰਹਿੰਦੀ ਹੈ। ਅੱਖਾਂ ਦੀ ਜੋਤ ਲੱਖਾਂ ਰੁਪਏ ਖਰਚ ਕਰਕੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਨਿਗਾਹ ਬਾਰੇ ਕਿਸੇ ਨੇ ਇਸ ਤਰ੍ਹਾਂ ਬੁਝਾਰਤ ਰਚੀ ਹੈ:-

ਕੌਲ ਫੁੱਲ ਕੌਲ ਫੁੱਲ
ਕੌਲ ਦਾ ਹਜ਼ਾਰ ਮੁੱਲ
ਕਿਤੇ ਅੱਧਾ ਕਿਤੇ ਸਾਰਾ
ਕਿਤੇ ਹੈਨੀ ਵਿਚਾਰਾ
(ਨਿਗਾਹ)

ਨਿਗਾਹ ਬਾਰੇ ਇਕ ਹੋਰ ਬੁਝਾਰਤ ਬੰਦੇ ਇਸ ਤਰ੍ਹਾਂ ਪਾਉਂਦੇ ਹਨ:-

ਓਹ ਗਈ! ਓਹ ਗਈ
(ਨਿਗਾਹ)

ਅੱਖਾਂ ਦੀ ਅਰੋਗਤਾ ਲਈ ਅਤੇ ਮਨੁੱਖੀ ਸਰੀਰ ਲਈ ਨੀਂਦ ਵੀ ਬਹੁਤ ਲਾਭਕਾਰੀ ਸ਼ਕਤੀ ਹੈ। ਨੀਂਦ ਦੀ ਬੁੱਕਲ ਵਿਚ ਇਨਸਾਨ ਗਮਾਂ ਫਿਕਰਾਂ ਦੀ ਦੁਨੀਆਂ ਤੋਂ ਬਹੁਤ ਦੂਰ ਸਵਰਗੀ ਹੂਟੇ ਮਾਨਣ ਲੱਗ ਜਾਂਦਾ ਹੈ। ਨੀਂਦ ਆ ਜਾਂਦੀ ਹੈ। ਨੀਂਦ ਮਾਨਣ ਵਾਲੇ ਨੂੰ ਪਤਾ ਨਹੀਂ ਲੱਗਦਾ:-

ਹਰੀ ਹਰੀ ਗੰਦਲ
ਬੜੀਓ ਮਿੱਠੀ
ਆਉਂਦੀ ਹੈ
ਪਰ ਕਿਸੇ ਨਾ ਡਿੱਠੀ
(ਨੀਂਦ)

ਅੱਖਾਂ ਤੋਂ ਬਾਅਦ ਨੱਕ ਦੀ ਵਾਰੀ ਆਉਂਦੀ ਹੈ। ਨੱਕ ਬਾਰੇ ਤਾਂ ਕੁਝ

71/ ਲੋਕ ਬੁਝਾਰਤਾਂ