ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ ਜੀ ਨੇ ਸੁਨੇਹੇ ਘੱਲੇ
ਸੁੱਤੇ ਲੋਕ ਜਾਗੋ

(ਬਾਰਸ਼)

ਬਾਰਸ਼ ਬਾਰੇ ਇਕ ਹੋਰ ਬੁਝਾਰਤ ਹੈ। ਜਦ ਇਹ ਬੁਝਾਰਤ ਪਾਈ ਜਾਂਦੀ ਹੈ। ਤਾਂ ਇਕੋ ਪੱਧਰ ਦੀਆਂ ਨਾਲ ਲਗਦੀਆਂ ਛੱਤਾਂ ਦੇ ਵਾਯੂਮੰਡਲ ਵਿੱਚ ਹਾਸਾ ਪ੍ਰਧਾਨ ਹੋ ਜਾਂਦਾ ਹੈ। ਹਸਦਿਆਂ ਹਸਦਿਆਂ ਕਈਆਂ ਦੀਆਂ ਵੱਖੀਆਂ ਦੂਹਰੀਆਂ ਹੋ ਜਾਂਦੀਆਂ ਹਨ:-

ਕੀੜੀ ਗਿਰਾਂ ਅਸਮਾਨ ਚੋਂ
ਚੁਕਣ ਆਏ ਚਮਾਰ
ਨੌ ਸੌ ਜੁੱਤੀ ਬਣ ਗਈ
ਛਾਂਟੇ ਕਈ ਹਜ਼ਾਰ

(ਬਾਰਸ਼)

ਬਾਰਸ਼ ਦੇ ਨਾਲ ਕਈ ਵੇਰੀ ਹਨੇਰੀ ਤੇ ਗੋਲੇ ਜਾਂ ਗੜ੍ਹੇ ਵੀ ਆਉਂਦੇ ਹਨ। ਫਸਲਾਂ ਨੂੰ ਗੋਲੇ ਕਾਫੀ ਨੁਕਸਾਨ ਪੁਚਾਉਂਦੇ ਹਨ ਪਰ ਬੱਚੇ ਇਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਇਨ੍ਹਾਂ ਬਾਰੇ ਕਿਸੇ ਬੱਚੇ ਨੇ ਇਕ ਬੁਝਾਰਤ ਇਸ ਤਰ੍ਹਾਂ ਘੜ ਲਈ ਹੈ:-

ਰਾਜੇ ਦੇ ਰਾਜ 'ਚ ਨਹੀਂ
ਬਾਵੇ ਦੇ ਬਾਗ 'ਚ ਨਹੀਂ
ਉਹ ਫਲ ਖਾਣਾ
ਜੀਹਦੇ 'ਚ ਹਿੜਕ ਨਹੀਂ

(ਗੋਲੇ)

ਬਰਸਾਤ ਦੇ ਦਿਨੀਂ ਕੋਈ ਖੂਹ ਉੱਤੋਂ ਪਾਣੀ ਲੈਣ ਲਈ ਜਾਂਦੀ ਹੈ ਰਸਤੇ ਵਿਚ ਇਕ ਦਮ ਬਾਰਸ਼ ਦਾ ਸਰਾਟਾ ਆ ਜਾਂਦਾ ਹੈ। ਭਿੱਜਣ ਤੋਂ ਡਰਦੀ ਉਹ ਕਿਸੇ ਘਰ ਛਿਪ ਜਾਂਦੀ ਹੈ। ਜਿੰਨਾ ਚਿਰ ਬਾਰਸ਼ ਪੈਂਦੀ ਰਹਿੰਦੀ ਹੈ ਉਹ ਬਾਹਰ

55/ ਲੋਕ ਬੁਝਾਰਤਾਂ