ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੱਗ ਨੀ ਛਡਦਾ ਬੱਚੇ ਖਾਣਾ।

(ਬੇਰੀਆਂ ਦੇ ਬੇਰ)

ਜੇ ਕੋਈ ਨੰਗੇ ਪੈਰੀਂ ਭੱਤਾ ਲੈ ਕੇ ਜਾਵੇ ਤਾਂ ਕਈ ਵਾਰੀ ਖੇਤਾਂ ਵਿੱਚੋਂ ਭੱਖੜੇ ਦੇ ਕੰਡੇ ਮਲੂਕ ਪੈਰਾਂ ਵਿਚ ਚੁਭ੍ਹ ਜਾਂਦੇ ਹਨ। ਭੱਤੇ ਵਾਲੀ ਫੇਰ ਭਖੜੇ ਬਾਰੇ ਬੁਝਾਰਤ ਘੜ ਲੈਂਦੀ ਹੈ:-

ਗੱਭਰੂ ਜੁਆਨ
ਮੁੰਡਾ ਕੌਂਤਕੀ

(ਭੱਖੜਾ)

ਜਾਂ

ਨਿਕਾ ਜਿਹਾ ਬਹਿੜਕਾ
ਸਿੰਗਾਂ ਤੋਂ ਨਹਿੜਕਾ
ਦੇਖੋ ਬੁੜ੍ਹੀਓ ਮਾਰਦਾ
ਖੂਨ ਗੁਜਾਰਦਾ

(ਭੱਖੜਾ)

ਅਤੇ

ਛੋਟਾ ਜਿਹਾ ਬਹਿੜਕਾ
ਸਿੰਗਾਂ ਤੋਂ ਨਾਰਾ
ਜੇ ਮਾਰੇ ਤਾਂ ਕਰ ਦੇਵੇ ਕਾਰਾ

(ਭੱਖੜਾ)

ਜੇਕਰ ਬੁਝਾਰਤਾਂ ਪਾਉਣ ਵਾਲਾ ਕੋਈ ਅਫ਼ੀਮੀ ਹੋਵੇ ਤਾਂ ਉਸ ਨੂੰ ਪੋਸਤ ਬਾਰੇ ਹੀ ਬੁਝਾਰਤਾਂ ਸੁਝਦੀਆਂ ਹਨ:-

ਹਰਾ ਪੱਤ
ਪੀਲਾ ਪੱਤ
ਉੱਤੇ ਬੈਠਾ

47/ਲੋਕ ਬੁਝਾਰਤਾਂ