ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੜੇ ਮੈਦਾਨ ਵਿਚ
ਬੁੜ੍ਹੀ ਸਿਰ ਖੰਡਾਈ ਬੈਠੀ ਏ

(ਬੱਬੜ)

ਅੱਕ ਦਾ ਵਰਣਨ ਵੀ ਤਾਂ ਪ੍ਰਸੰਸਾ ਯੋਗ ਹੈ:-

ਅੰਬ ਅੰਬਾਲੇ ਦੇ
ਫੁਲ ਪਟਿਆਲੇ ਦੇ
ਰੂੰ ਜਗਰਾਂਵਾਂ ਦੀ
ਜੜ ਇੱਕੋ।

(ਅੱਕ)

ਬੇਰੀਆਂ ਨੂੰ ਬੂਰ ਪੈਣ ਸਮੇਂ ਮੋਤੀਆਂ ਦਾ ਭੁਲੇਖਾ ਪੈਂਦਾ ਹੈ। ਪਰ ਹਵਾ ਦਾ ਬੁੱਲਾ ਮੋਤੀ ਝਾੜ ਹੀ ਦੇਂਦਾ ਹੈ:-

ਬਾਤ ਪਾਵਾਂ
ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਮੋਤੀ
ਸਾਰੇ ਮੋਤੀ ਝੜ੍ਹ ਗਏ
ਬਾਤ ਰਹੀ ਖੜੀ ਖੜੋਤੀ

(ਬੇਰੀ)

ਬੇਰੀਆਂ ਨੂੰ ਲਾਲ ਲਾਲ ਬੇਰ ਲੱਗਣ ਸਮੇਂ ਸਾਰਾ ਜਹਾਨ ਇੱਟਾਂ ਪੱਥਰ ਲੈ ਇਨ੍ਹਾਂ ਦੀ ਪੇਸ਼ ਪੈ ਜਾਂਦਾ ਹੈ:-

ਹਰੀ ਸੀ ਮਨ ਭਰੀ ਸੀ
ਬਾਵਾ ਜੀ ਦੇ ਖੇਤ ਵਿਚ
ਦੁਸ਼ਾਲਾ ਲਈ ਖੜੀ ਸੀ,
ਜਦ ਤੋਂ ਪਹਿਨਿਆ ਸੂਹਾ ਬਾਣਾ

46/ ਲੋਕ ਬੁਝਾਰਤਾਂ