ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/36

ਇਹ ਸਫ਼ਾ ਪ੍ਰਮਾਣਿਤ ਹੈ

ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ॥
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ॥
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ॥
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ॥
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ॥
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ॥੧॥

ਗੁਰੂ ਅਰਜਨ ਸਾਹਿਬ ਨੇ ਸੁਖਮਨੀ ਵਿਚ ਕਿਹਾ ਹੈ:-

ਕਹਾ ਬੁਝਾਰਤਿ ਬੂਝੈ ਡੋਰਾ॥
ਨਿਸਿ ਕਹੀਐ ਤਉ ਸਮਝੈ ਭੋਰਾ॥

ਪੰਜਾਬੀ ਵਿਚ ਸਭ ਤੋਂ ਪਹਿਲਾਂ 20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਸ਼ਾਇਦ ਲਾਲਾ ਸ਼ਿਵਦਿਆਲ ਐਮ.ਏ. ਅਸਿਸਟੈਂਟ ਇੰਸਪੈਕਟਰ ਆਫ ਸਕੂਲਜ਼ ਨੇ ਬੁਝਾਰਤਾਂ ਇਕੱਠੀਆਂ ਕਰਨ ਦਾ ਯਤਨ ਕੀਤਾ। ਆਪ ਇਸ ਦੀ ਭੂਮਿਕਾ ਵਿਚ ਲਿਖਦੇ ਹਨ:-

'ਮੈਨੂੰ ਇਸ ਬਾਤ ਦੀ ਬੜੀ ਚਿੰਤਾ ਲੱਗੀ ਰਹਿੰਦੀ ਸੀ ਕਿ ਇਹ ਛੋਟੀ ਜੇਹੀ ਕਿਤਾਬ ਐਸੀ ਬਨਾਵਾਂ ਜਿਸਨੂੰ ਪੜ੍ਹਕੇ ਪੰਜਾਬੀ ਮੁੰਡੇ ਕੁੜੀਆਂ ਖੂਬ ਖੁਸ਼ ਹੋਣ। ਮੈਨੂੰ ਛੋਟੇ ਹੁੰਦਿਆਂ ਬੁਝਾਰਤਾਂ ਦਾ ਬੜਾ ਸ਼ੌਕ ਸੀ ਘਰ ਮੈਂ ਆਪਣੇ ਬਾਲਾਂ ਨੂੰ ਸਦਾ ਏਹ ਸੁਣਾਕੇ ਹਸਾਂਦਾ ਰਹਿਨਾ ਹਾਂ। ਇਸ ਵਾਸਤੇ ਮੈਨੂੰ ਉਮੀਦ ਹੈ ਕਿ ਹੋਰ ਭੀ ਇਨ੍ਹਾਂ ਬੁਝਾਰਤਾਂ ਥੀਂ ਬੜੇ ਖੁਸ਼ ਹੋਣਗੇ। ਮੇਰੀ ਅਰਜ਼ ਮਾਪਿਆਂ ਅਗੇ ਇਹ ਹੈ ਕਿ ਆਪਣੇ ਬਾਲ ਬੱਚਿਆਂ ਨੂੰ ਖੁਸ਼ ਰਖਣਾ ਆਪਣਾ ਬੜਾ ਵੱਡਾ ਫਰਜ਼ ਸਮਝਣ ਅਰ ਇਸ ਫਰਜ਼ ਦੇ ਪੂਰਾ ਕਰਨ ਵਿਚ ਜੇ ਇਸ ਨਿੱਕੀ ਜੇਹੀ ਕਿਤਾਬ ਥੀਂ ਕੁਝ ਮਦਦ ਹੋਈ ਤਾਂ ਮੈਂ ਸਮਝਾਂਗਾ ਕਿ ਮੇਰੀ ਮਿਹਨਤ ਸਫਲ ਹੋਈ।'

ਇਸ ਤੋਂ ਬਾਅਦ ਭਾਈ ਵਰਿਆਮ ਸਿੰਘ ਕਵੀਸ਼ਰ ਨੇ ਵੀ ਇਸ ਪਾਸੇ ਕੁਝ ਕੰਮ ਕੀਤਾ ਹੈ। ਮੈਂ ਵੀ ਪੰਜਾਬੀ ਬੁਝਾਰਤਾਂ ਉਤੇ ਇਕ ਕਿਤਾਬ ਲਿਖੀ ਹੈ। ਪਰ ਅਜੇ ਇਸ ਪਾਸੇ ਹੋਰ ਉਦਮ ਦੀ ਲੋੜ ਹੈ।

ਅਜ ਲੋਕ-ਰਾਜ ਦਾ ਜ਼ਮਾਨਾ ਹੈ, ਲੋਕ-ਭਾਸ਼ਾਵਾਂ ਵੀ ਲੋਕਾਂ ਨਾਲ ਅੰਗੜਾਈ ਲੈ ਰਹੀਆਂ ਹਨ ਤੇ ਲੋਕ-ਸਾਹਿਤ ਦੇ ਨਵੇਂ-ਨਵੇਂ ਸੇਵਕ ਅਗੇ

32/ ਲੋਕ ਬੁਝਾਰਤਾਂ