ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ
ਥਾਲੀ ਭਰੀ ਰੁਪਈਆਂ ਦੀ ਪਰ ਗਿਣੀ ਨ ਜਾਇ।

ਹਿੰਦੀ
ਏਕ ਥਾਲ ਮੋਤੀਓਂ ਸੇ ਭਰਾ, ਸਭ ਕੇ ਸਿਰ ਪਰ ਓਂਧਾ ਧਰਾ
ਚਾਰੋਂ ਓਰ ਥਾਲ ਵਹ ਫਿਰੇ, ਮੋਤੀ ਉਸ ਸੇ ਏਕ ਨ ਗਿਰੇ
(ਅਸਮਾਨ)
 
ਪੰਜਾਬੀ
ਦੋ ਅਲਣ ਬਲਣ ਦੋ ਦੀਵੇ ਜਲਣ
ਦੋ ਪੱਖੇ ਝਲਣ, ਸੱਪ ਮੇਲ਼ਦਾ ਫਿਰੇ, ਜਗ ਵੇਖਦਾ ਫਿਰੇ।

ਹਿੰਦੀ
ਚਾਰ ਚਾਕ ਚਲੇਂ, ਦੋ ਸੂਪ ਚਲੇਂ
ਆਗੇ ਨਾਗ ਚਲੇ, ਪੀਛੇ ਗੋਹ ਚਲੇ।
(ਹਾਥੀ)

ਪੰਜਾਬੀ
ਘਾਹੂਆਣੇ ਘਾਹ ਚੁਗੋਂਦੀ, ਅੱਖੂਆਣੇ ਦੇਖੀ ਸੀ
ਫੁੱਲੂਆਣੇ ਫੜ ਕੇ ਲਿਆਂਦੀ, ਨੂੰਹੇਆਣੇ ਕੁੱਟੀ ਸੀ।

ਹਿੰਦੀ
ਸੀਸ ਗੰਜ ਸੇ ਚੋਰ ਭਾਗਾ, ਕਾਨ੍ਹਪੁਰ ਮੇਂ ਪਕੜਾ ਗਯਾ
ਤਲੀ ਗੰਜ ਮੇਂ ਹੂਆ ਮੁਕੱਦਮਾ, ਨਾਖੁਨਪੁਰ ਮੇਂ ਮਾਰਾ ਗਯਾ।
(ਜੂੰ)

ਪੰਜਾਬੀ
ਜਦ ਸਾਂ ਮੈਂ ਭੋਲੀ ਭਾਲੀ, ਤਦ ਹਿੰਦੀ ਸਾਂ ਮਾਰ
ਜਦ ਮੈਂ ਪਾ ਲਏ ਲਾਲ ਕਪੜੇ, ਹੁਣ ਨ ਸਹਿੰਦੀ ਗਾਲ।

28/ ਲੋਕ ਬੁਝਾਰਤਾਂ