ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/129

ਇਹ ਸਫ਼ਾ ਪ੍ਰਮਾਣਿਤ ਹੈ

(50)
ਠੱਕ ਠੱਕ ਟੈਂਚੂ
ਧਰਤ ਪਟੈਂਚੂ
ਤਿਨ ਸਿਰੀਆਂ
ਦਸ ਪੈਰ ਟਕੈਂਚੂ
(ਹਲ ਮਗਰ ਜੱਟ)

(51)
ਠੀਕਰੀ ਪਰ ਠੀਕਰੀ
ਠੀਕਰੀ ਪਰ ਦਾਣਾ
ਸੱਤ ਘਰ ਛੱਡ ਕੇ
ਬਜ਼ੀਰ ਘਰ ਜਾਣਾ
ਬਜ਼ੀਰ ਘਰ ਹੈਨੀ
ਅਮੀਰ ਬਣ ਜਾਣਾ
(ਅਮਲੀ ਤੇ ਫੀਮ)

(52)
ਇਕ ਮਰਦ ਸਿਰ ਪਗੜੀ ਸੋਹੇ
ਪਗੜੀ ਬਹੁਤ ਚੰਗੇਰੀ
ਨਾ ਓਹ ਕੱਤੀ ਨਾ ਓਹ ਤੁੰਬੀ
ਨਾ ਓਹ ਹਈ ਅਟੇਰੀ
ਜਿਹੜਾ ਮੇਰੀ ਬਾਤ ਨੂੰ ਬੁੱਝੂ
ਉਹਨੂੰ ਅਕਲ ਬਥੇਰੀ
(ਮੁਰਗੇ ਦੀ ਕਲਗੀ)

125/ ਲੋਕ ਬੁਝਾਰਤਾਂ