ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/121

ਇਹ ਸਫ਼ਾ ਪ੍ਰਮਾਣਿਤ ਹੈ

(14)
ਰੜੇ ਮੈਦਾਨ ਵਿਚ ਪਿਆ ਡੱਬਾ
ਚੱਕ ਨੀ ਹੁੰਦਾ ਚਕਾਈਂ ਰੱਬਾ
(ਖੂਹ)

(15)
ਬਣ ਹਿੱਲੇ ਬਰੋਟਾ ਹਿੱਲੇ
ਜੋਧਾ ਪਿੱਪਲ ਕਦੇ ਨਾ ਹਿੱਲੇ
(ਖੂਹ)

(16)
ਸੁੱਟ ਕੇ ਚੁੱਕਿਆ ਹੀ ਨਾ
(ਖੂਹ ਦਾ ਚੱਕ)

(17)
ਐਨਾ 'ਕ ਸਿਪਾਹੀ
ਸਾਰੀ ਫ਼ੌਜ ਘੇਰੀਂ ਖੜਾ
(ਹਲਟ ਦਾ ਕੁੱਤਾ)

(18)
ਪਾਲੋ ਪਾਲ ਬੱਛੇ ਬੰਨ੍ਹੇ
ਇਕ ਬੱਛਾ ਬਲਾਹਾ
ਜਿਹੜਾ ਮੇਰੀ ਬਾਤ ਨੀ ਬੁੱਝੂ
ਓਹਦਾ ਪਿਓ ਜੁਲਾਹਾ
(ਖੂਹ ਦੀਆਂ ਟਿੰਡਾਂ)

117/ ਲੋਕ ਬੁਝਾਰਤਾਂ