ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/118

ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਹੋਰ ਬੁਝਾਰਤਾਂ

(1)
ਇਲ੍ਹ ਬੋਲੇ ਆਹਲਣੇ
ਬੰਬੀਹਾ ਬੋਲੇ ਜੜੀਂ
ਊਂਠ ਚਿੜ੍ਹੀ ਨੂੰ ਚੁੰਘਣ ਲੱਗਾ
ਡੋਕੇ ਰਹਿ ਗਏ ਜੜੀਂ
(ਹੁੱਕਾ)

(2)
ਐਨੀ ਹੱਕ ਹੱਗੀ
ਭੋਏਂ ਵਿਚ ਗੱਡੀ
ਮੀਆਂ ਜੀ ਬੁਲਾਈ
ਠੁਮ ਠੁਮ ਕਰਦੀ ਆਈ
(ਹੁੱਕਾ)

(3)
ਕਾਬਲ ਕੁੱਜਾ ਚਾੜ੍ਹਿਆ
ਅੱਗ ਬਾਲੀ ਮੁਲਤਾਨ
ਦਿੱਲੀ ਕੂਕਾਂ ਮਾਰਦੀ
ਜਲ ਗਿਆ ਪਾਕਿਸਤਾਨ
(ਹੁੱਕਾ)

114/ ਲੋਕ ਬੁਝਾਰਤਾਂ