ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਨੀ ਮੈਂ ਜਾਨੀਆਂ ਪਿਓਕੇ

ਭਾਬੋ ਜਿੰਨੇ ਘਰ ਦੇ ਦਾਣੇ
ਪੀਹ ਕੇ ਜਾਈਂ
ਪਿਹਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ
ਜਿੰਨਾ ਘਰ ਦਾ ਪਾਣੀ
ਭਰਕੇ ਜਾਈਂ
ਭਰਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ
ਜਿੰਨੀ ਘਰ ਦੀ ਰੂੰ
ਕੱਤ ਕੇ ਜਾਈਂ
ਕਤਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ
ਜਿੰਨਾ ਘਰ ਦਾ ਗੋਹਾ ਕੂੜਾ
ਕਰਕੇ ਜਾਈਂ
ਕਰਾਕੇ ਜਾਈਂ
ਤੈਂ ਫੇਰ ਨਾ ਆਉਣਾ ਨੀ
ਜਿਨੀਆਂ ਘਰ ਦੀਆਂ ਰੋਟੀਆਂ
ਪਕਾ ਕੇ ਜਾਈਂ
ਪਕਵਾ ਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਜਾ ਵੀਰਨਾ ਘਰ ਆਪਣੇ
ਮੇਰੀ ਨਣਦੀ ਦਾ ਮਰ ਗਿਆ ਅੱਬਾ
ਮੈਂ ਤੂੜੀ ਵਿੱਚ ਦੱਬਾ
ਮੈਂ ਫੇਰ ਨਾ ਆਉਣਾ ਵੇ

ਕੁਆਰੀ ਨਣਦ ਹੱਥੋਂ ਤੰਗ ਆਈ ਭਾਬੋ ਸਬਰ ਨਾ ਕਰੋ ਤੇ ਕੀ ਕਰੇ:-

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 91