ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਜਾਨੀਆਂ ਨੀ ਪਿਓ ਕੇ

ਮੇਰਾ ਕੀ ਪੁਛਣਾ ਨੌਹੇ ਨੀ
ਸਹੁਰੇ ਨੂੰ ਪੁਛਕੇ ਜਾਈਂ
ਪੁਛਾਕੇ ਜਾਈਂ
ਤੂੰ ਫੇਰ ਨੀ ਆਉਣਾ ਨੀ

ਸਹੁਰਿਆ ਬਾਣ ਬਟੇਂਦਿਆ
ਜੀ ਅਜ ਘਰ ਆਇਆ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਮੈਂ ਜਾਨੀਆਂ ਜੀ ਪਿਓਕੇ

ਮੇਰਾ ਕੀ ਪੁਛਣਾ ਨੌਹੇਂ ਨੀ
ਆਪਣੇ ਜੇਠ ਨੂੰ ਪੁਛਕੇ ਜਾਈਂ
ਪੁਛਾਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਜੇਠਾ ਖੁੰਡੀਂ ਬੈਠਿਆ ਵੇ
ਅਜ ਘਰ ਆਇਆ ਵੀਰ
ਸੋਨੇ ਦਾ ਤੀਰ
ਕੰਨ੍ਹੇ ਤਲਵਾਰ, ਘੋੜੇ ਅਸਵਾਰ
ਮੈਂ ਜਾਨੀਆਂ ਜੀ ਪਿਓਕੇ

ਮੇਰਾ ਕੀ ਪੁਛਣਾ ਭਰਜਾਈਏ ਨੀ
ਆਪਣੀ ਜਠਾਣੀ ਨੂੰ ਪੁਛਕੇ ਜਾਈਂ
ਪੁਛਾਕੇ ਜਾਈਂ
ਤੈਂ ਫੇਰ ਨਾ ਆਉਣਾ ਨੀ

ਜਠਾਣੀਏਂ ਚੱਕੀ ਪੀਂਹਦੀਏ
ਨੀ ਅਜ ਘਰ ਆਇਆ ਵੀਰ
ਸੋਨੇ ਦਾ ਤੀਰ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 89