ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਲੱਬੇ ਅੰਬਾਂ ਤਲੇ
ਛੋਟੀ ਭੈਨਣ ਦੇ ਮਨ ਚਾ
"ਵੀਰਨ ਮੇਰੇ ਆਓ ਘਰੇ"
"ਚਲ ਬੀਬੀ ਮੈਂ ਆਇਆ
ਭਾਬੇ ਜੀ ਨੂੰ ਖ਼ਬਰ ਕਰੋ
ਨਾਜੋਂ ਜੀ ਨੂੰ ਖ਼ਬਰ ਕਰੋ
ਲਾ ਲਵੇ ਹਾਰ ਸ਼ੰਗਾਰ
ਮਹਿਲੀਂ ਦੀਵਾ ਬਾਲ ਧਰੇ"

... ...

"ਕਿਥੇ ਛੋਡਾਂ ਘੋੜਾ
ਕਿਥੇ ਹਥਿਆਰ ਮੇਰੇ
ਕਿਥੇ ਉਤਰਾਂ ਆਪ
ਕਿਥੇ ਪਹਿਰੇਦਾਰ ਮੇਰੇ"
"ਬਾਗੀਂ ਛਡੋ ਘੋੜਾ
ਕੀਲੇ ਹਥਿਆਰ ਤੇਰੇ
ਮਹਿਲੀਂ ਉਤਰੋ ਆਪ
ਡਿਓੜੀ ਪਹਿਰੇਦਾਰ ਤੇਰੇ"
"ਮੈਂ ਤੈਨੂੰ ਪੁਛਾਂ ਗੋਰੀਏ
ਰੰਗ ਤੇਰਾ ਪੀਲਾ ਹੋਇਆ
ਕੀਹਨੇ ਤੇਰੀ ਪਕੜੀ ਐ ਬਾਂਹ
ਕੀਹਨੇ ਤੇਰਾ ਅੰਤ ਲਿਆ"
"ਮੈਂ ਤੈਨੂੰ ਦਸਦੀ ਨੌਕਰਾ
ਹਰਨੀ ਨੂੰ ਹਰਨ ਪਿਆ
ਤੁਹਾਡਾ ਛੋਟਾ ਵੀਰਾ ਚੈਂਚਲ
ਉਹਨੇ ਮੇਰਾ ਅੰਤ ਲਿਆ"
ਪੰਜੇ ਲਿਆਵੇ ਕਪੜੇ
ਪੰਜੇ ਹਥਿਆਰ ਮੇਰੇ
ਕੋਈ ਲਿਆਵੋ ਛੋਟਾ ਵੀਰ
ਉਹਨੂੰ ਅਸੀਂ ਮਾਰ ਦਈਏ"
"ਛੋਟਾ ਵੀਰ ਨਾ ਮਾਰੀਏ
ਭਾਈਆਂ ਦੀ ਬਾਂਹ ਭੱਜ ਜਾ
ਮਾਰੀਏ ਘਰ ਦੀ ਨਾਰ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 80