ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਰ ਵੀ ਦੁਖਦਾ ਸੱਸੇ
ਮੱਥੇ ਵੀ ਪੀੜ ਨੀ
ਕਿਥੇ ਡਾਹਾਂ ਟੁੱਟੀ ਜਿਹੀ ਮੰਜੀ ਨੀ
ਸਿਰ ਵੀ ਦੁਖਦਾ ਨੂੰਹੇਂ
ਮੱਥੇ ਵੀ ਪੀੜ ਨੀ
ਉਚੇ ਵੀ ਡਾਹ ਲੈ ਨੂੰਹੇਂ
ਲਾਲ ਪੰਘੂੜਾ ਨੀ

ਅੱਗੇ ਤਾਂ ਦਿੰਦੀ ਸੱਸੇ
ਟੁੱਟੀ ਜਿਹੀ ਮੰਜੀ ਨੀ
ਹੁਣ ਕਿਉਂ ਦੇਵੇਂ
ਲਾਲ ਪੰਘੂੜਾ ਨੀ।

ਅੱਗੇ ਤਾਂ ਲੱਗੇਂ ਨੂੰਹੇਂ
ਅੱਕੋਂ ਵੀ ਕੌੜੀ ਨੀ
ਹੁਣ ਤਾਂ ਲੱਗੇਂ ਨੂੰਹੇਂ
ਪੁਤੋਂ ਪਿਆਰੀ ਨੀ

ਨੌਕਰ ਵੀ ਆਇਆ ਮਾਏਂ
ਛੋਕਰ ਵੀ ਆਇਆ ਨੀ
ਨਜ਼ਰੇ ਨਾ ਆਉਂਦੀ ਮਾਏਂ
ਸਜਨ ਬੇਟੀ ਨੀ।

ਨੌਕਰ ਵੀ ਆਈਂ ਪੁੱਤਾ
ਛੋਕਰ ਵੀ ਆਈਂ ਵੇ
ਉਚੇ ਪਈ ਸਜਨ ਬੇਟੀ ਵੇ।

ਕੋਠੇ ਵੀ ਚੜ੍ਹ ਮਾਏਂ
ਹਾਕਾਂ ਵੀ ਮਾਰਾਂ ਨੀ
ਮੁੱਖੋਂ ਨਾ ਬੋਲੇ ਸਜਨ ਬੇਟੀ ਨੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 61