ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਦਲੇ ਖੋਰੀਆਂ ਮਾਵਾਂ
ਨਿੱਕੇ ਜਿਹੇ ਮੁੰਡੇ ਨਾਲ ਵਿਆਹ ਕਰ ਦਿੰਦੀਆਂ
ਦੇ ਕੇ ਚਾਰ ਕੁ ਲਾਵਾਂ -
ਏਸ ਜੁਆਨੀ ਨੂੰ -
ਕਿਹੜੇ ਖੂਹ ਵਿੱਚ ਪਾਵਾਂ

ਨਿਆਣੇ ਕੰਤ ਦੀ ਨਾਰ ਉਮਰ ਕੈਦ ਦਾ ਝੋਰਾ ਮਹਿਸੂਸ ਕਰਦੀ ਹੈ:-

ਰਾਹ ਵਿੱਚ ਤੇਰੀ ਭੱਠੀ ਮਹਿਰੀਏ
ਠੱਗੀ ਦੇ ਤੰਬੂ ਤਾਣੇ
ਮਗਰੋਂ ਆਇਆਂ ਦੇ ਮੂਹਰੇ ਭੁੰਨਦੀ
ਕਰਦੀ ਦਿਲ ਦੇ ਭਾਣੇ
ਕਿਸੇ ਦੀ ਮੱਕੀ ਕਿਸੇ ਦੇ ਛੋਲੇ
ਸਾਡੇ ਮੋਠ ਪੁਰਾਣੇ
ਲੱਤ ਮਾਰ ਤੇਰੀ ਭੱਠੀ ਢਾਹ ਦਿਆਂ
ਰੇਤ ਰਲਾ ਦਿਆਂ ਦਾਣੇ
ਕੈਦਾਂ ਉਮਰ ਦੀਆਂ -
ਕੰਤ ਜਿਨ੍ਹਾਂ ਦੇ ਨਿਆਣੇ

ਅੱਗੋਂ ਨਣਦ ਦੇ ਸੈਆਂ ਤਾਹਨੇ ਗੋਰੀ ਲਈ ਆਫ਼ਤਾਂ ਖੜੀਆਂ ਕਰ ਦਿੰਦੇ ਹਨ: -

ਜੀ ਮੇਰਿਆ ਨਿਆਣਿਆਂ ਢੋਲਿਆ
ਜੀ ਮਾਂ ਨੂੰ ਖਾਣਿਆਂ ਢੋਲਿਆ
ਜੀ ਤੇਰੀ ਕੀ ਮੱਤ ਮਾਰੀ
ਜੇ ਮੈਂ ਜਾਣਾ ਨੀ ਸਈਓ
ਢੋਲਾ ਨਿਆਣਾ ਨੀ ਸਈਓ
ਪਿਓਕੀੰ ਰਹਿੰਦੀ ਨੀ ਕੁਆਰੀ
ਨੀ ਸਹੁਰੀਂ ਦਬਕੇ ਨੇ ਮਾਰੀ
ਕੰਨ ਕਰ ਲਈਂ ਜੀ ਢੋਲਿਆ
ਸਾਨੂੰ ਨਣਦੀ ਟਿਕਣ ਨਾ ਦੇਵੇ
ਜੀ ਨਣਦੀ ਮਾਰਦੀ ਐ ਤਾਹਨੇ
ਅਸੀਂ ਗਏ ਸੱਸੀ ਦੇ ਕੋਲ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 54