ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਸਦੀ ਤੁਸਦੀ ਦੱਸਣ ਲੱਗੀ
ਇਹ ਮੇਰਾ ਪਟਵਾਰੀ ਨੀ
ਨੀ ਰੀਲ ਦੀਏ
ਕੁੜਤੀ ਨੀ ਰੀਲ ਦੀਏ
ਨੀ ਅੱਜ ਘਰ ਬਾਰਨ ਹੋਈ ਨੀ
ਕੁੜਤੀ ਨੀ ਰੀਲ ਦੀਏ

ਕਾਲਾ ਭੂੰਡ ਸਹੇੜਨ ਤੋਂ ਵੀ ਡਰਦੀ ਹੈ :-

ਕਾਲਾ ਭੂੰਡ ਨਾ ਸਹੇੜੀਂ ਮੇਰੇ ਬਾਬਲਾ
ਘਰ ਦਾ ਮਾਲ ਡਰੂ

ਕਾਲਾ ਵਰ ਲੱਭਾ ਮਾਪਿਆਂ
ਉਹਨੂੰ ਸੁਰਮਾ ਬਣਾ ਕੇ ਪਾਵਾਂ

ਗੋਰੀ ਦੀ ਮਨ ਪਸੰਦ ਤਾਂ ਹੈ: -

ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੇ
ਉਹ ਵਰ ਟੋਲੀਂ ਬਾਬਲਾ

ਗੋਰੀ ਗੱਭਰੂ ਵਰ ਪਾਕੇ ਹੁਸੀਨ ਹੋ ਜਾਂਦੀ ਹੈ। ਗੀਤ ਦੇ ਬੋਲ ਹਨ: -

ਮੇਰਾ ਸਾਕ ਲਜਾਈਂ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਨਾਭੇ ਸ਼ਹਿਰ ਮੇਰਾ ਮੰਗਣਾ
ਜੈ ਕੁਰੇ ਨੀ ਨੈਣੇ
ਸ਼ਾਵਾ ਜੈ ਕੁਰੇ ਨੀ ਨੈਣੇ
ਕਾਲਾ ਵਰ ਨਾ ਟੋਲੀਂ
ਜੈ ਕੁਰੇ ਨੀ ਨੈਣੇ
ਕੋਠੇ ਚੜ੍ਹਕੇ ਦੇਖਣ ਲੱਗੀ
ਸਾਵਣ ਦੀ ਘਟ ਆਵੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 50