ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੜਤੀ ਨੀ ਰੀਲ ਦੀਏ
ਕਾਲੇ ਨੂੰ ਮੈਂ ਮੰਗੀ
ਨੀ ਰੀਲ ਦੀਏ
ਕਾਲਾ ਵਿਆਹੁਣ ਆਇਆ ਨੀ
ਨੀ ਰੀਲ ਦੀਏ
ਕੁੜਤੀ ਨੀ ਰੀਲ ਦੀਏ
ਕਾਲਾ ਅੰਦਰ ਬੜਿਆ ਨੀ
ਨੀ ਰੀਲ ਦੀਏ
ਅੰਦਰ ਹਨੇਰਾ ਹੋਇਆ ਨੀ
ਨੀ ਰੀਲ ਦੀਏ
ਅੰਦਰ ਹਨੇਰਾ ਹੋਇਆ ਨੀ
ਨੀ ਰੀਲ ਦੀਏ
ਕਾਲਾ ਲੈ ਕੇ ਤੁਰਿਆ ਨੀ
ਨੀ ਰੀਲ ਦੀਏ
ਹਾਲੀ ਪਾਲੀ ਪੁੱਛਣ ਲੱਗੇ
ਇਹ ਤੇਰਾ ਕੀ ਲੱਗਦਾ ਨੀ
ਨੀ ਰੀਲ ਦੀਏ
ਰੋਂਦੀ ਕੁਰਲਾਂਦੀ ਦੱਸਣ ਲੱਗੀ
ਇਹ ਮੇਰਾ ਸੀਰੀ ਨੀ
ਨੀ ਰੀਲ ਦੀਏ
ਕੁੜਤੀ ਨੀ ਰੀਲ ਦੀਏ
ਗੋਰੇ ਨੂੰ ਮੈਂ ਮੰਗੀ
ਨੀ ਰੀਲ ਦੀਏ
ਗੋਰਾ ਵਿਆਹੁਣ ਆਇਆ ਨੀ
ਨੀ ਰੀਲ ਦੀਏ
ਅੰਦਰ ਚਾਨਣ ਹੋਇਆ ਨੀ
ਨੀ ਰੀਲ ਦੀਏ
ਗੋਰਾ ਲੈ ਕੇ ਤੁਰਿਆ ਨੀ
ਨੀ ਰੀਲ ਦੀਏ
ਰਾਹੀ ਪਾਹੀ ਪੁਛਦੇ ਮੈਨੂੰ
ਇਹ ਤੇਰਾ ਕੀ ਲੱਗਦਾ ਨੀ
ਨੀ ਰੀਲ ਦੀਏ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 49