ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਦਾ ਲੈ ਚੱਲ ਰਾਹ ਵਿੱਚ ਬੀਬੀ ਸੱਪ ਨੇ ਬੀਬੀ ਰਹਿ ਘਰ ਲਾਡੋ ਰਹਿ ਘਰ ਸੱਪਾਂ ਨੂੰ ਪਾਵਾਂ ਦੁਧੂਆ ਵੀਰਾ ਲੈ ਚੱਲ ਲੈ ਚੱਲ ਅੰਮਾ ਜਾਇਆ ਚੰਦਾ ਲੈ ਚੱਲ

   ਸੱਸ ਵਲੋਂ ਸਤਾਈ ਹੋਈ ਇਕ ਭੈਣ ਕਾਂ ਹੱਥ ਆਪਣੇ ਵੀਰਨ ਨੂੰ ਸੁਨੇਹੜਾ ਦੇ ਕੇ ਸਦਵਾਉਂਦੀ ਹੈ। ਬੜੇ ਦਰਦ ਵਿੰਨ੍ਹੇ ਬੋਲਾਂ ਨਾਲ ਇਹ ਗੀਤ ਗਾਇਆ ਜਾਂਦਾ ਹੈ:

ਕਾਵਾਂ ਵੇ ਕਾਵਾਂ ਤੈਨੂੰ ਚੂਰੀ ਕੁੱਟ ਪਾਵਾਂ ਉਡ ਜਾਈਂ ਬਾਬਲ ਦੇਸ ਵੇ ਮੈਂ ਬਾਰੀ ਘਰ ਨਾ ਜਾਣਾ ਬਾਰ ਨਾ ਜਾਣਾ ਕਿੱਕਣ ਉਡ ਜਾਵਾਂ ਬੀਬੀ ਬਾਬਲ ਤੇਰੇ ਦੇ ਦੇਸ ਮੈਂ ਬਾਰੀ ਰੁੰਡਾ ਜਿਹਾ ਪਿੱਪਲ ਮੂਹਰੇ ਪੱਕੀ ਜਿਹੀ ਖੂਹੀ ਵੇ ਇਹੀ ਤਾਂ ਘਰ ਮੇਰੇ ਬਾਪ ਦਾ ਮੈਂ ਬਾਰੀ ਮਿੱਸੀ ਜਹੀ ਰੋਟੀ ਉੱਤੇ ਤੌੜੀ ਦੀ ਪੁਰਚਣ ਵੇ ਇਹੋ ਤਾਂ ਦਿੰਦੀ ਐ ਸੱਸ ਖਾਣ ਨੂੰ ਮੈਂ ਬਾਰੀ ਇਹੀ ਤਾਂ ਗਲ ਮੇਰੇ ਪਿਓ ਕੋਲ ਨਾ ਦੱਸੀਂ ਵੇ ਰੋਉਗਾ ਪੰਚੈਤ ਦੇ ਵਿੱਚ ਬੈਠਕੇ ਮੈਂ ਬਾਰੀ ਇਹੀ ਤਾਂ ਗਲ ਮੇਰੀ ਭਾਬੋ ਕੇਲ ਨਾ ਦੱਸੀਂ ਵੇ ਹੱਸੂਗੀ ਗਲੀਆਂ ਦੇ ਵਿੱਚ ਬੈਠਕੇ ਮੈਂ ਬਾਰੀ ਇਹੀ ਤਾਂ ਗਲ ਮੇਰੀ ਭੈਣ ਕੋਲ ਨਾ ਦੱਸੀਂ ਵੇ ਰੋਉਗੀ ਸ਼ਰੀਕੇ ਦੇ ਵਿੱਚ ਬੈਠ ਕੇ ਮੈਂ ਬਾਰੀ

ਇਹੀ ਤਾਂ ਗਲ ਮੇਰੇ ਵੀਰੇ ਕੋਲ ਦੱਸੀਂ ਵੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 37