ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੇਕੀਂ ਲਜਾਣ ਲਈ ਆਪਣੇ ਵੀਰ ਅੱਗੇ ਸੈਆਂ ਅਰਜੋਈਆਂ ਕਰਦੀ ਹੈ:

ਛੰਨਾ ਭਰਿਆ ਦੁੱਧ ਦਾ ਵੀਰਾ ਭਰ ਘੱਟ ਭਰ ਘੁੱਟ ਅੰਮਾ ਜਾਇਆ ਚੰਦਾ ਭਰ ਘੱਟ ਦਰ ਵਿੱਚ ਮੇਰੇ ਪਿੱਪਲੀ ਵੀਰਾ ਬਹਿ ਝਟ ਬਹਿ ਝਟ ਅੰਮਾ ਜਾਇਆ ਵੀਰਾਂ ਬਹਿ ਝਟ ਸੱਸ ਜੇ ਤੇਰੀ ਬੁਰੀ ਐ ਬੀਬੀ ਚੱਕ ਧਰ ਚੱਕ ਧਰ ਅੰਮਾ ਜਾਈਏ ਲਾਡੋ ਚੱਕ ਧਰ ਸੱਸੀ ਨੂੰ ਭੇਜਾਂ ਪੇਕੜੇ ਵੀਰਾ ਲੈ ਚੱਲ ਲੈ ਚੱਲ ਅੰਮਾ ਜਾਇਆ ਚੰਦਾ ਲੈ ਚੱਲ ਰਾਹ ਵਿੱਚ ਬੀਬੀ ਨਦੀਆਂ ਬੀਬੀ ਰਹਿ ਘਰ ਰਹਿ ਘਰ ਅੰਮਾ ਜਾਈਏ ਲਾਡੋ ਰਹਿ ਘਰ ਨਦੀਏਂ ਸਟਾਉਂਦੀ ਬੇੜੀਆਂ ਵੀਰਾ ਲੈ ਚਲ ਲੈ ਚੱਲ ਅੰਮਾ ਜਾਇਆ ਚੰਦਾ ਲੈ ਚੱਲ ਰਾਹ ਵਿੱਚ ਬੀਬੀ ਸ਼ੇਰ ਨੇ ਬੀਬੀ ਰਹਿ ਘਰ ਰਹਿ ਘਰ ਅੰਮਾ ਜਾਈਏ ਲਾਡੋ ਰਹਿ ਘਰ ਸ਼ੇਰਾਂ ਨੂੰ ਪਾਵਾਂ ਬੱਕਰੇ ਵੀਰਾ ਲੈ ਚੱਲ

ਲੈ ਚੱਲ ਅੰਮਾ ਜਾਇਆ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 36