ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੂ ਲਿਆਈਂ ਮੁਟਿਆਰ ਅੰਗ ਦੀ ਹੋਵੇ ਪਤਲੀ ਜਿਹੜੀ ਸੋਹੇ ਬੂਹੇ ਦੇ ਬਾਰ

ਡੱਬੀ ਵੀਰਾ ਤੇਰੀ ਕਨਚ ਦੀ ਵਿੱਚ ਸਰਹੋਂ ਦਾ ਸਾਗ ਹੋਰਨਾਂ ਮੱਥੇ ਤਿਊੜੀਆਂ ਮੇਰੇ ਵੀਰਨ ਦੇ ਮੱਥੇ ਭਾਗ

ਪੱਗ ਬੰਨ੍ਹੀਂ ਵੀਰਾ ਪੱਗ ਬੰਨ੍ਹੀ ਪੱਗ ਬੰਨ੍ਹੀਂ ਗਜ਼ ਤੀਸ ਐਸਾ ਕੋਈ ਨਾ ਜਰਮਿਆ ਜਿਹੜਾ ਕਰੇ ਅਸਾਡੀ ਰੀਸ

ਜਿੱਦਣ ਵੀਰਾ ਤੂੰ ਜਰਮਿਆ ਤੇਰੀ ਮਾਂ ਨੇ ਖਾਧੀ ਖੰਡ ਸਿਖਰ ਦੁਪਹਿਰੇ ਜੰਨ ਚੜ੍ਹਿਆ ਤੇਰਾ ਚੋ ਚੋ ਪੈਂਦਾ ਰੰਗ

ਜਿੱਦਣ ਵੀਰਾ ਤੂੰ ਜਰਮਿਆ ਵਗੀ ਪੁਰੇ ਦੀ ਵਾਲ ਕਦੇ ਨੇ ਮੁੱਖੋਂ ਬੋਲਿਆ ਕਦੇ ਨਾ ਦਿੱਤੀ ਗਾਲ਼

ਅੰਦਰ ਵੀ ਲਿੱਪਾਂ ਵੀਰਾ ਵਿਹੜੇ ਕਰਾਂ ਛੜਕਾ ਮੱਥਾ ਟੇਕਣਾ ਭੁੱਲ ਗਿਆ ਤੈਨੂੰ ਨਵੀਂ ਬੰਨੋ ਦਾ ਚਾਅ

ਡੱਬੀ ਵੀਰਾ ਮੇਰੀ ਕਨਚ ਦੀ ਵਿੱਚ ਮਿਸਰੀ ਦੀ ਡਲੀ ਵੀਰਜੀ ਫੁੱਲ ਗੁਲਾਬ ਦਾ

ਭਾਬੋ ਚੰਬੇ ਦੀ ਕਲੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 29