ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/195

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਿ ਚੰਦਰੀ ਨੀਂਦ ਨੇ ਪਾਇਆ ਵਿਛੋੜਾ
ਸੱਸੀ ਤੇਰੇ ਬਾਗ ਵਿੱਚ ਉੱਤਰੇ ਵਪਾਰੀ
ਆਪੇ ਤੁਰ ਜਾਣ ਗੇ ਕਰਕੇ ਤਿਆਰੀ
ਬਲੋਚਾ ਜ਼ਾਲਮਾ ਨਾ ਮਾਰ ਤਾਹਨੇ
ਰੱਬ ਦੇ ਵਾਸਤੇ ਮਿਲ ਜਾ ਮਦਾਨੇ
ਬਲੋਚਾ ਜ਼ਾਲਮਾ ਨਾ ਮਾਰ ਸੀਟੀ
ਅੱਲਾ ਦੇ ਵਾਸਤੇ ਮਿਲ ਜਾ ਮਸੀਤੀਂ

ਪੁਨੂੰ ਦੇ ਤੁਰ ਜਾਣ ਤੇ ਸੱਸੀ ਦੀ ਮਾਂ ਸੱਸੀ ਨੂੰ ਦਿਲਾਸਾ ਦਿੰਦੀ ਹੋਈ ਸਮਝਾਉਂਦੀ ਹੈ ਕਿ ਚੰਗਾ ਹੋਇਆ ਕੌਲੇ ਦੀ ਬਲਾ ਟਲ ਗਈ ਹੈ। ਗੀਤ ਦੇ ਬੋਲ ਹਨ:-

ਮੈਂ ਵੱਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੁੰਨੂੰ ਨੂੰ ਜਾਣਦੇ
ਧੀਏ ਕੌਲੇ ਦੀ ਗਈ ਨਾ ਬਲਾ

ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ
ਜਾਨ ਤਾਂ ਮੇਰੀ ਲੈ ਗਿਆ
ਨੀ ਚੀਰੇ ਦੇ ਲੜ ਲਾ
ਜਾਂਦੇ ਪੁੰਨੂੰ ਨੂੰ ਮੋੜ ਲੈ

ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੇਵਾਂ ਨੀ ਰੰਗਾ
ਜਾਂਦੇ ਪੁੰਨੂੰ ਨੂੰ ਜਾਣਦੇ
ਧੀਏ ਕੌਲੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੋਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 191