ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/178

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿੱਖੀਂ ਲੇਖ ਮੇਰੇ
ਲਿਖਣ ਵਾਲਾ ਲਿਖ ਗਿਆ
ਵਸ ਨਹੀਂ ਮੇਰੇ
ਆਖਿਓ ਰਾਂਝੇ ਚਾਕ ਨੂੰ
ਮੱਝੀਆਂ ਛੇੜੇ
ਮੱਝੀਆਂ ਛੇੜਦਾ ਰਹਿ ਗਿਆ
ਹੀਰ ਲੈ ਗਏ ਖੇੜੇ

ਪੰਜਾਬ ਦੀ ਗੋਰੀ ਹੀਰ ਦੇ ਖੇਡ਼ੀਂ ਤੁਰਨ ਤੇ ਰਾਂਝੇ ਵਲੋਂ ਹੀਰ ਨੂੰ ਦਰਦ ਭਰਿਆ ਉਲਾਂਭਾ ਦਿੰਦੀ ਹੈ। ਇਹ ਉਲਾਂਭਾ ਦਿੰਦੇ ਸਮੇਂ ਸ਼ਾਇਦ ਗੋਰੀ ਆਪਣੇ ਰਾਂਝੇ ਨੂੰ ਚਿਤਵਦੀ ਏ:-

ਹੀਰੇ ਨੀ ਲਿਸ਼ਕੇ ਬਿਜਲੀ ਚਮਕਣ ਤਾਰੇ
ਨਾਗਾਂ ਡੰਗ ਸੰਵਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਖਾਰਿਆਂ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ
ਭਾਵੇਂ ਲੱਖ ਮਣਾ ਗੁੜ ਪਾਈਏ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਨਾਗਾਂ ਦੇ ਪੁੱਤ ਮਿੱਤ ਨਾ ਬਣਦੇ
ਭਾਵੇਂ ਲਖ ਮਣਾ ਦੁੱਧ ਪਿਆਈਏ ਨੀ।
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਬਾਰਾਂ ਵਰਸ ਤੇਰੀਆਂ ਮੱਝੀਆਂ ਨੀ ਚਾਰੀਆਂ
ਅਜੇ ਵੀ ਲਾਵੇਂ ਲਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਆਹ ਲੈ ਆਪਣੀਆਂ ਮੱਝੀਆਂ ਨੀ ਫੜਲੈ
ਕੀਲੇ ਪਏ ਧਲਿਆਰੇ ਨੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 174