ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਲੜੀਆਂ ਬੋਲੀਆਂ, ਲੰਬੀਆਂ ਬੋਲੀਆਂ, ਘੋੜੀਆਂ, ਵੈਣ, ਸੁਹਾਗ, ਹੇਰੇ, ਸਿਠਣੀਆਂ, ਹੇ ਅਤੇ ਕਲੀਆਂ ਪੰਜਾਬੀ ਲੋਕ ਗੀਤਾਂ ਦੇ ਵਿਭਿੰਨ ਰੂਪ ਹਨ।

ਗਿੱਧਾ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜਿਸ ਵਿੱਚ ਅਨੇਕ ਪ੍ਰਕਾਰ ਦੀਆਂ ਇਕ ਲੜੀਆਂ ਤੇ ਲੰਬੀਆਂ ਬੋਲੀਆਂ ਪਾਕੇ ਨੱਚਿਆ ਜਾਂਦਾ ਹੈ। ਇਕ ਲੜੀਆਂ ਬੋਲੀਆਂ ਦੇ ਨਮੂਨੇ ਹਾਜ਼ਰ ਹਨ : -

ਵੀਰਾ ਵੇ ਬੁਲਾ ਸੋਹਣਿਆਂ
ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ

ਵੀਰ ਮੇਰਾ ਪੱਟ ਦਾ ਲੱਛਾ
ਭਾਬੋ ਸੋਨੇ ਦੀ ਝੁਲਦੀ ਆਵੇ

ਮੇਰਾ ਵੀਰ ਨੀ ਜਮਾਈ ਠਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰੱਖਦਾ

ਵੇ ਮੈਂ ਤੇਰੀਆਂ ਮਲਾਹਜ਼ੇਦਾਰਾ
ਜੁੱਤੀ ਉੱਤੋਂ ਜਗ ਵਾਰਿਆ

ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ

ਮੇਰੀ ਸੱਸ ਦੇ ਸਤਾਰਾਂ ਕੁੜੀਆਂ
ਮੱਥਾ ਟੇਕਦੀ ਨੂੰ ਬਾਰਾਂ ਵਜ ਜਾਂਦੇ

ਡਿੱਬਾ ਕੁੱਤਾ ਮਿੱਤਰਾਂ ਦਾ
ਥਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ

ਬਾਪੂ ਤੇਰੇ ਮੰਦਰਾਂ ’ਚੋਂ।
ਸਾਨੂੰ ਮੁਸ਼ਕ ਚੰਨਣ ਦਾ ਆਵੇ

ਗਿੱਧੇ ਦੀ ਇਕ ਲੰਬੀ ਬੋਲੀ ਪੇਸ਼ ਹੈ: -

{{left|<poem>ਸੁਣ ਨੀ ਕੁੜੀਏ ਮਛਲੀ ਵਾਲੀਏ
ਤੇਰੀ ਭੈਣ ਦਾ ਸਾਕ ਲਿਆਵਾਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 13