ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀਰਨ ਫਿਰਦਾ ਮਾਏ
ਮੇਰੀ ਸੱਗੀ ਦੇ ਫਿਕਰੇ
ਤੂੰ ਮੁੜ ਆ ਵੀਰਾ
ਮੇਲਾ ਹੁਣ ਭਰਿਆ।

ਭੈਣਾਂ ਦੇ ਦਿਲਾਂ ਵਿੱਚ ਵੀਰਾਂ ਲਈ ਕਿੰਨਾ ਮੋਹ ਹੈ:-

ਚੰਨ ਚੜ੍ਹਿਆ ਤੀਜ ਦਾ ਜੀ ਕੁਲ ਦੁਨੀਆਂ ਵੇਖੇ
ਵੀਰਨਾ ਵੇ ਕੁਲ ਦੁਨੀਆਂ ਵੇਖੇ
ਹੋਰਨਾਂ ਨੇ ਦੇਖਿਆ ਰੂੜੀਏਂ
ਭੈਣ ਮਹਿਲੀਂ ਵੇਖੇ ਵੇ
ਹੋਰਨਾ ਨੂੰ ਚਾਨਣ ਚੰਦ ਦਾ
ਵੀਰਨਾ ਵੇ ਮੈਨੂੰ ਚਾਨਣ ਤੇਰਾ ਵੇ
ਵਿਹੜਾ ਭਰੀਆ ਮਾਲ ਦਾ
ਵੀਰਨਾ ਵੇ ਵਿੱਚ ਤੇਰਾ ਪਹਿਰਾ
ਹੋਰਨਾ ਨੂੰ ਝੋਰਾ ਮਾਲ ਦਾ
ਮੈਨੂੰ ਵੀਰਨਾ ਤੇਰਾ ਵੇ
ਲਿੱਪਿਆ ਸਮਾਰਿਆ ਚੌਂਤਰਾ
ਝਟ ਬਹਿਕੇ ਜਾਇਓ ਵੇ
ਕਟੋਰਾ ਭਰਿਆ ਦੁੱਧ ਦਾ
ਦੁੱਧ ਦਾ ਘੁਟ ਪੀ ਕੇ ਜਾਇਓ ਵੇ

ਹੋਰ ਵੀ ਕਈ ਪਰਕਾਰ ਦੇ ਗੀਤ ਸੁਣਾਈ ਦੇਂਦੇ ਹਨ :-

ਚੜ੍ਹ ਵੇ ਚੰਦਾ ਦੇ ਦੇ ਸੁਰਖੀ
ਘਰ ਹੈਨੀ ਬਾਗ਼ ਦਾ ਮੁਣਸ਼ੀ ਵੇ
ਚੜ੍ਹ ਵੇ ਚੰਦਾ ਦੇ ਦੇ ਲਾਲੀ
ਘਰ ਹੈ ਨੀ ਬਾਗ਼ ਦਾ ਮਾਲੀ ਵੇ।

ਚੜ੍ਹ ਚੜ੍ਹ ਚੰਦਾ ਵੇ
ਚੰਦ ਚੜ੍ਹਦਾ ਕਿਉਂ ਨਾ
ਰੁਸੜਾ ਮੇਰਾ ਲਾਲ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 160