ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੀ ਲੰਮੀ ਲੰਮੀ ਬੋਦੀ
ਬੋਦੀ ਨੂੰ ਲਗੜੇ ਫੂੰਦੇ
ਤੇਰੀ ਮਖਮਲ ਦੀ ਟੋਪੀ
ਜਾਂਗੀਆਂ ਸ਼ਮਾਦੇ ਰੇਸ਼ਮੀ
ਵਿੱਚ ਸੁਚੜੇ ਮੋਤੀ।

ਉਹ ਸਾਂਝੀ ਪਾਸੋਂ ਗਾਉਂਦੀਆਂ ਹੋਈਆਂ ਪੁੱਛਦੀਆ ਹਨ:

ਸਾਂਝੀ ਦੇ ਆਲੇ ਦੁਆਲੇ
ਹਰੀਓ ਚਲਾਈ
ਮੈਂ ਤੈਨੂੰ ਪੁੱਛੀ ਸਾਂਝੀ
ਕੈ ਤੇਰੇ ਭਾਈ
ਅੱਠ ਸੱਤ ਭਤੀਜੇ ਭੈਣੋ
ਸੋਲਾਂ ਮੇਰੇ ਭਾਈ
ਸੱਤਾਂ ਦਾ ਮੈਂ ਵਿਆਹ ਰਚਾਇਆ
ਸੋਲਾਂ ਦੀ ਵਧਾਈ
ਹੋਰ
ਸਾਂਝੀ ਦੇ ਆਲੇ ਦੁਆਲੇ
ਦੋ ਚਰਖੀਰੇ
ਜੱਗ ਜਿਉਣ ਨੀ ਭੈਣ ਤੇਰੇ ਵੀਰੇ
ਸਾਂਝੀ ਦੇ ਆਲ਼ੇ ਦੁਆਲ਼ੇ
ਦੋ ਚਾਰ ਕਾਨੇ
ਜੱਗ ਜਿਉਣ ਭੈਣੇ ਤੇਰੇ ਮਾਮੇ।

ਸੁੱਖਾਂ ਸੁਖਦੀ ਭੈਣ ਨੂੰ ਸਾਂਝੀ ਨੇ ਵੀਰ ਦੇ ਦਿੱਤਾ, ਭਾਬੋ ਦੇ ਦਿੱਤੀ। ਹੁਣ ਉਹ ਸਾਂਝੀ ਦੀ ਹਰ ਲੋੜ ਪੂਰੀ ਕਰਦੀ ਹੈ: -

ਸਾਂਝੀ ਤਾਂ ਮੰਗਦੀ
ਹਰਾ ਹਰਾ ਗੋਬਰ
ਮੈਂ ਕਿੱਥੋਂ ਲਿਆਵਾਂ ਸਾਂਝੀ
ਹਰਾ ਹਰਾ ਗੋਬਰ?

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 142