ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਤ ਪੁੱਛੇਂਦੜਾ ਵੇ
ਕੌਣ ਤੂੰ ਜਾਤੇ ਦੀ ਚੁੰਨੀ ਐਂ ਵੇ
ਬੀਬਾ ਵੇ ਨਾ ਮੈਂ ਬਾਹਮਣੀ
ਨਾ ਖਤਰੇਟੀ
ਹੀਰ ਰਾਂਝੇ ਦੀ ਸਦਾਉਨੀਆਂ ਵੇ
ਸੱਸੇ ਨੀ ਧੰਨ ਤੇਰਾ ਕਾਲਜਾ
ਧਨ ਤੇਰਾ ਹੀਆ
ਪੁੱਤ ਪ੍ਰਦੇਸਾਂ ਨੂੰ ਤੋਰਿਆ ਨੀ
ਨੂੰਹੋਂ ਨੀ ਜਲੇ ਬੁਝੇ ਕਾਲਜਾ
ਅੱਗ ਲੱਗੇ ਹੀਆ
ਪੁੱਤ ਖੱਟੀ ਨੂੰ ਤੋਰਿਆ ਨੀ
ਨਣਦੇ ਨੀ ਕਢ ਫੁਲਕਾਰੀਆਂ
ਪੱਲਿਆਂ ਵਾਲੀਆਂ ਨੀ
ਜੇ ਤੇਰਾ ਵੀਰਜ ਆਉਂਦਾ ਨੀ
ਭਾਬੋ ਨੀ ਕੱਢੀਆਂ ਫੁਲਕਾਰੀਆਂ
ਪੱਲਿਆਂ ਵਾਲੀਆਂ ਨੀ
ਵੀਰਨ ਨੇ ਮੋੜਾ ਨਾ ਪਾਇਆ ਨੀ
ਭਾਬੋ ਨੀ ਲਿਪ ਬਨੇਰਾ
ਝਾਕ ਚੁਫੇਰਾ ਨੀ
ਜੇ ਤੇਰਾ ਕੰਤ ਆਵੇ ਨੀ
ਨਣਦੇ ਲਿੱਪਿਆ ਬਨੇਰਾ
ਝਾਕਿਆ ਚੁਫੇਰਾ ਨੀ
ਤੇਰੇ ਵੀਰਨ ਮੋੜਾ ਪਾਇਆ ਨੀ
ਸੱਸੇ ਨੀ ਦੰਮਾਂ ਦੀਆਂ ਬੋਰੀਆਂ
ਹੱਡਾਂ ਦੀਆਂ ਢੇਰੀਆਂ
ਉਹ ਤੇਰੇ ਕਿਸ ਕੰਮ ਆਈਆਂ ਨੀ
ਕੂੰਜੇ ਨੀ ਕੀ ਸਰ ਨ੍ਹਾਉਨੀ ਏਂ
ਕੀ ਪਛਤਾਉਨੀ ਏਂ
ਰਾਮ ਬਰੇਤੀਆਂ ਪੈ ਰਹੀਆਂ ਵੇ

ਬ੍ਰਿਹਾ ਕੁੱਠੇ ਗੀਤਾਂ ਤੋਂ ਉਪਰੰਤ ਸਾਉਣ ਦੇ ਦਿਨਾਂ ਵਿੱਚ ਹਾਸੇ ਮਖੌਲਾਂ ਭਰੇ ਗੀਤ ਵੀ ਗਾਏ ਜਾਂਦੇ ਹਨ। ਰਲ਼ ਮਿਲ਼ ਕੇ ਸਾਰੀਆਂ ਕੁੜੀਆਂ ਪੀਂਘਾਂ ਝੂਟਦੀਆਂ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 137