ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀਆਂ ਸਈਆਂ ਦੇ ਦੇ ਵੇ ਸੁਨੇਹੜੇ ਰਾਮ
ਸਈਆਂ ਤੇਰੀਆਂ ਭੈਣੇ ਛੋਪ ਨੀ ਪਾਏ
ਵਿਹੜੀਂ ਚਰਖੇ ਨੀ ਡਾਹੇ
ਤੂੰ ਹੀ ਪ੍ਰਦੇਸਣ ਬੈਠੀ ਦੂਰ ਨੀ ਰਾਮ
ਚਲ ਵੇ ਵੀਰਾ ਚਲੀਏ ਮਾਂ ਦੇ ਕੋਲੇ
ਸਾਡੀਆਂ ਸਖੀਆਂ ਕੋਲੇ
ਚੁਕ ਭਤੀਜੜਾ ਲੋਰੀ ਦੇਵਾਂਗੀ ਰਾਮ

ਪ੍ਰਦੇਸਾਂ ਵਿੱਚ ਬੈਠੀ ਮੁਟਿਆਰ ਜਿਥੇ ਆਪਣੇ ਦੂਰ ਵਸੇਂਦੇ ਮਾਪਿਆਂ ਦੇ ਦਰਦ ਦਾ ਸਲ ਸਹਿੰਦੀ ਹੈ... ਉਥੇ ਪ੍ਰਦੇਸੀਂ ਖਟੀ ਕਰਨ ਗਏ ਆਪਣੇ ਮਾਹੀ ਨੂੰ ਯਾਦ ਕਰੇਂਦੀ ਨਹੀਂ ਥਕਦੀ। ਸਾਵਣ ਦੇ ਅਨੇਕਾਂ ਲੰਬੇ ਗੀਤ ਮਿਲਦੇ ਹਨ ਜਿਨ੍ਹਾਂ ਵਿੱਚ ਬ੍ਰਿਹੋਂ ਕੁੱਠੀ ਮੁਟਿਆਰ ਆਪਣੇ ਦਿਲੀ ਵਲਵਲੇ ਪ੍ਰਗਟਾਉਂਦੀ ਹੈ। ਬੜੇ ਦਰਦ ਨਾਲ਼ ਇਹ ਗੀਤ ਗਾਇਆ ਜਾਂਦਾ ਹੈ। ਸੁਣਨ ਵਾਲਿਆਂ ਦੀਆਂ ਅੱਖਾਂ ਸੇਜਲ ਹੋ ਜਾਂਦੀਆਂ ਹਨ:

ਕੂੰਜੈ ਨੀ ਕੀ ਸਰ ਨ੍ਹਾਉਂਨੀ ਏਂ
ਕੀ ਮਲ ਨ੍ਹਾਉਨੀ ਏਂ
ਕੀ ਪਛਤਾਉਨੀ ਏਂ
ਰਾਮ ਬਰੇਤੀਆਂ ਪੈ ਰਹੀਆਂ ਵੇ

ਬੀਬਾ ਵੇ ਕੀ ਮਲ ਨਾਉਨੀ ਆਂ
ਕੀ ਪਛਤਾਉਨੀ ਆਂ
ਰਾਮ ਬਰੇਤੀਆਂ ਪੈ ਰਹੀਆਂ ਵੇ

ਬੀਬਾ ਵੇ ਲੰਬਾ ਸੀ ਵਿਹੜਾ
ਵਿੱਚ ਨਿਮ ਨਿਸ਼ਾਨੀ
ਡਾਹ ਪੀਹੜਾ ਹੇਠ ਬੇਹਨੀਆਂ ਵੇ
ਬੀਬਾ ਵੇ ਰੰਗਲਾ ਸੀ ਚਰਖਾ
ਚਿੱਟੀਆਂ ਸੀ ਪੂਣੀਆਂ
ਤੰਦ ਹੁਲਾਰੇ ਦਾ ਪਾਉਨੀਆਂ ਵੇ

ਬੀਬਾ ਵੇ ਲਾਹ ਗਲੋਟਾ ਭਰ ਪਟਿਆਰੀ
ਹਟ ਪਸਾਰੀ ਦੀ ਜਾਨੀਆਂ ਵੇ
ਬੀਬਾ ਵੇ ਪਸਾਰੀ ਦਾ ਬੇਟੜਾ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 136