ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਇਆ ਤੇਰੀ ਵੇ ਗੋਪੀ ਚੰਦਾ
ਕਿਰਮ ਚਲਣ ਗੇ
ਜਿਹੜਾ ਰਾਣੀਆਂ ਨੂੰ ਕਹਿੰਦਾ
ਮਾਈ ਵੇ

ਇਕ ਹੋਰ ਲੋਕ-ਗੀਤ ਹੈ: -

ਗੋਪੀ ਚੰਦ ਨੇ ਫਕੀਰੀ ਲਾ ਲੀ
ਮੱਥੇ ਦੀਆਂ ਨਾ ਮਿੱਟੀਆਂ ਤਕਦੀਰਾਂ
ਨਾਲੇ ਘਰ ਘਰ ਅਲਖ ਜਗਾ ਲਈ
ਸ਼ੀਲਾ ਵਤੀ ਨੇ ਬੋਲ ਪਛਾਣਿਆਂ
ਭਰਕੇ ਮੋਤੀਆਂ ਦਾ ਥਾਲ ਵੀ ਲਿਆਈ
ਇਹ ਤਾਂ ਮੋਤੀ ਮਤਾ ਸਾਡੇ ਕੰਮ ਨਾ
ਸਾਨੂੰ ਭਿਛਿਆ ਤਾਂ ਪਾ ਦੇ ਮਾਈ
ਰੋਂਦੀਆਂ ਨੂੰ ਛਡ ਗਿਆ
ਕਲੇਜੇ ਤੀਰ ਗਡ ਗਿਆ
ਮੋਇਆਂ ਨੂੰ ਕਾਹਨੂੰ ਮਾਰਦੇ
ਦਿਲੋਂ ਕਿਉਂ ਵਿਸਾਰਦੇ
ਗੋਪੀ ਓ ਚੰਦ ਰਾਜਿਆ....

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 126