ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਰਖ ਲੀ ਦਾਤਾ ਜੀ ਤੇਰੇ ਨਾਮ ਦੀ

ਤੇਰੇ ਨਾਮ ਦਾ ਆਸਰਾ ਭਾਰੀ
ਸੱਚਿਆ ਜੀ ਸਾਹਿਬਾ

ਤੇਰੇ ਦਰ ਤੋਂ ਬਿਨਾਂ ਨਾ ਦਰ ਕੋਈ
ਕੀਹਦੇ ਦੁਆਰੇ ਜਾਵਾਂ ਵਾਹਿਗੁਰੂ

ਝੋਲੀ ਅੱਡ ਕੇ ਦੁਆਰੇ ਤੇਰੇ ਆ ਗਿਆ
ਖੈਰ ਪਾਵੋ ਬੰਦਗੀ ਦਾ

ਜਿਥੇ ਮਨ ਡੋਲਦਾ ਦਿਸੇ
ਓਥੇ ਦੇ ਲਈਏ ਨਾਮ ਦਾ ਹੋੜਾ
 
ਤੇਰੇ ਨਾਮ ਬਿਨਾ ਨਾ ਗਤ ਹੋਵੇ
ਆਸਰਾ ਤੇਰੇ ਚਰਨਾਂ ਦਾ

ਜੂਠੇ ਬੇਰ ਭੀਲਣੀ ਦੇ ਖਾ ਕੇ
ਭਗਤਾਂ ਦੇ ਵਸ ਹੋ ਗਿਆ

ਭਗਤ ਕਬੀਰ -

ਭਗਤ ਕਬੀਰ ਜੀ ਹੋਰਾਂ ਨੇ ਪੰਜਾਬੀ ਜੀਵਨ ਵਿੱਚ ਇਤਨੀ ਵਿਸ਼ੇਸ਼ ਥਾਂ ਬਣਾ ਲਈ ਹੈ ਕਿ ਕਈ ਭੱਦਰ ਪੁਰਸ਼ ਆਪਣੇ ਕਥਨਾਂ ਦੀ ਪੁਸ਼ਟੀ ਕਰਨ ਲਈ ਕਬੀਰ ਜੀ ਦਾ ਨਾਂ ਲੈਂਦੇ ਹਨ। ਕਬੀਰ ਜੀ ਦਾ ਲੋਕ-ਗੀਤਾਂ ਵਿੱਚ ਵਰਨਣ ਹੋਣਾ ਕੁਦਰਤੀ ਹੀ ਹੈ।

ਖੜੀ ਰੋਵੇ ਕਬੀਰਾ ਤੇਰੀ ਮਾਈ
ਤਾਣਾ ਮੇਰਾ ਕੌਣ ਤਣੂ।

ਜਾਤ ਦਾ ਜੁਲਾਹਾ
ਲਾਹਾ ਨਾਮ ਵਾਲਾ ਲੈ ਗਿਆ।

ਨਾਮ ਦੇਵ ਤੇ ਧੰਨਾ -

ਨਾਮ ਦੇਵ ਜ਼ਾਤ ਦਾ ਛੀਂਬਾ ਤੇ ਧੰਨਾ ਜਟ ਸੀ। ਇਨ੍ਹਾਂ ਬਾਰੇ ਪੰਜਾਬੀ ਲੋਕ-ਸਾਹਿਤ ਵਿੱਚ ਕਈ ਲੋਕ ਕਹਾਣੀਆਂ ਮਿਲਦੀਆਂ ਹਨ। ਇਨ੍ਹਾਂ ਦੋਨਾਂ ਨੂੰ ਧੁਰ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 119