ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਰੂ ਪੀਣਿਆਂ ਦੇ -
ਹਿੱਕ ਤੇ ਗੰਡਾਸੀ ਖੜਕੇ

ਥਾਣੇਦਾਰ

ਥਾਣੇਦਾਰ ਦਾ ਵੀ ਲੋਕ-ਗੀਤਾਂ ਵਿੱਚ ਕਾਫੀ ਵਰਨਣ ਹੈ। ਹਰ ਪੰਜਾਬਣ ਆਪਣੇ ਵੀਰੇ ਨੂੰ ਠਾਣੇਦਾਰ ਦਾ ਜਮਾਈ ਸਮਝਦੀ ਹੈ: -

ਵੀਰ ਮੇਰਾ ਨੀ ਜਮਾਈ ਠਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰਖਦਾ

ਤੇ ਵੀਰ ਦੇ ਪਜਾਮੇਂ ਦਾ ਭੁਲੇਖਾ:-

ਵੀਰ ਲੰਘਿਆ ਪਜਾਮਾ ਪਾਕੇ
ਲੋਕਾਂ ਭਾਣੇ ਠਾਣਾ ਲੰਘਿਆ

ਤੇ ਹੋਰ:-

ਕੁਰਸੀ ਮੇਰੇ ਵੀਰ ਦੀ ਠਾਣੇਦਾਰ ਦੇ ਬਰੋਬਰ ਡਹਿੰਦੀ</poem>

ਤੇ ਵੀਰੇ ਦੀ ਘੋੜੀ:-

ਡੱਬੀ ਘੋੜੀ ਮੇਰੇ ਵੀਰ ਦੀ
ਠਾਣੇਦਾਰ ਦੇ ਤਬੇਲੇ ਬੋਲੇ

ਤੇ ਵੀਰੇ ਦੀ ਡੱਬੀ ਕੁੱਤੀ:-

ਡੱਬੀ ਕੁਤੀ ਮੇਰੇ ਵੀਰ ਦੀ
ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ

ਤੇ ਜੇ ਕੋਈ ਠਾਣੇਦਾਰ ਦੀ ਸਾਲੀ ਹੋਵੇ ਤਾਂ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ:-

ਵੇ ਮੈਂ ਠਾਣੇਦਾਰ ਦੀ ਸਾਲੀ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 114