ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਕਹਿੜੇ ਰਾਜੇ ਦੀ ਧੀ
ਤੂੰ ਕਹਿੜੇ ਰਾਜੇ ਦੀ ਭੈਣ
ਕਹਿੜੇ ਕੰਤ ਦੀ ਤੈਨੂੰ ਨਾਰ ਕਹੀਏ ਨੀ

ਮੈਂ ਦੇਵਾ ਸਿੰਘ ਰਾਜੇ ਦੀ ਧੀ
ਬੁਧ ਸਿੰਘ ਰਾਜੇ ਦੀ ਭੈਣ
ਮੈਂ ਆਪਣੇ ਕੰਤ ਦੀ ਨਾਰੀ ਵੇ

ਚਲ ਬੀਬੀ ਆਪਾਂ ਗੰਗਾ ਨੂੰ ਚਲੀਏ
ਗੰਗਾ ਜਮਨਾਂ ਨੂੰ ਚਲਈਏ
ਉਥੇ ਦੂਸ਼ਨ ਲਾਹਕੇ ਆਈਏ ਨੀ

ਇਹ ਹੈ ਸਾਡਾ ਵਿਰਸਾ। ਏਸ ਵਿਰਸੇ ਨੂੰ ਅਸਾਂ ਗੁਆਣਾ ਨਹੀਂ ਸਗੋਂ ਏਸ ਤੇ ਮਾਣ ਕਰਨਾ ਹੈ। ਇਹ ਸਭ ਤਦੇ ਹੀ ਹੋ ਸਕੇਗਾ ਜੇਕਰ ਅਸੀਂ ਆਪਣੇ ਇਖਲਾਕ ਨੂੰ ਉੱਚਾ ਤੇ ਸੁੱਚਾ ਰੱਖਾਂਗੇ।

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 110