ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੀ ਹੈ। ਗੀਤ ਇਸ ਪਰਕਾਰ ਤੁਰਦਾ ਹੈ: -

ਚੱਲ ਨਣਦੇ ਨੀ ਪਾਣੀ ਨੂੰ ਚੱਲੀਏ
ਵੀਰਨ ਡੋਲਾ ਉਥੇ ਆ ਉਤਰਿਆ

ਸੁਣ ਕੁੜੀਏ
ਨੀ ਤੇਰੀ ਬੋਲੀ ਮਲੂਕ
ਤੈਂ ਪਰ ਸਾਹਿਬਾਂ ਦਾ ਰੂਪ
ਆਖੇਂ ਤਾਂ ਤੈਨੂੰ ਨੈਣੀਂ ਪਾ ਨੀ ਲਈਏ

ਨੈਣੀਂ ਵੇ ਭੈਣਾਂ ਨੂੰ ਪਾ
ਮਾਵਾਂ ਨੂੰ ਪਾ
ਨਾਰ ਬਗਾਨੀ ਨੈਣੀਂ ਨਾ ਵੇ ਪਾਈਏ

ਸੁਣ ਕੁੜੀਏ
ਨੀ ਤੇਰੀ ਬੋਲੀ ਮਲੂਕ
ਤੈਂ ਪਰ ਸਾਹਿਬਾਂ ਦਾ ਰੂਪ
ਆਖੇ ਤਾਂ ਤੈਨੂੰ ਬਾਹੀਂ ਪਾ ਨੀ ਲਈਏ

ਬਾਹੀਂ ਚੂੜੇ ਦਾ ਜ਼ੋਰ
ਚੂੜੇ ਵਾਲੇ ਦਾ ਜ਼ੋਰ
ਨਾਰ ਬਗਾਨੀ ਬਾਹੀਂ ਨਾ ਵੇ ਪਾਈਏ

ਸੁਣ ਕੁੜੀਏ
ਨੀ ਤੇਰੀ ਬੋਲੀ ਮਲੂਕ
ਹੈਂ ਪਰ ਸਾਹਿਬਾਂ ਦਾ ਰੂਪ
ਆਖੇਂ ਤਾਂ ਤੈਨੂੰ ਗਲ ਪਾ ਨੀ ਲਈਏ

ਗੱਲ ਹਾਰਾਂ ਦਾ ਜ਼ੋਰ
ਹਮੇਲਾਂ ਦਾ ਜ਼ੋਰ
ਨਾਰ ਬਗਾਨੀ ਗਲ ਨਾ ਵੇ ਪਾਈਏ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 109